ਗੁਰਦਾਸਪੁਰ 3 ਮਈ(ਜਸ਼ਨ ) ਹਲਕਾ ਫਤਿਹਗੜ ਚੂੜੀਆਂ ਅਧੀਨ ਥਾਣਾ ਅਲੀਵਾਲ ਘਣੀਏ ਕੇ ਬਾਂਗਰ ਅਧੀਨ ਪੈਂਦੇ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਉਸ ਵੇਲੇ ਸਨਸਨਸੀ ਫੈਲ ਗਈ ਜੱਦੋਂ ਇਕ ਵਿਅਕਤੀ ਨੇ ਆਪਣੀ ਘਰਵਾਲੀ ਨੂੰ ਗੋਲੀ ਮਾਰਨ ਉਪਰੰਤ ਪੱਤੀ ਨੇ ਖੁਦ ਨੂੰ ਵੀ ਮਾਰੀ ਗੋਲੀ ਮਾਰ ਲਈ ਜਿਸ ਨਾਲ ਦੋਵਾਂ ਪਤਨੀ ਪਤਨੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ ਚੂੜੀਆਂ ਦੇ ਡੀ ਐਸ ਪੀ ਲਲਿਤ ਕੁਮਾਰ ਅਤੇ ਐਸ ਐਚ ਓ ਲੱਖਵਿੰਦਰ ਸਿੰਘ ਮੋਕੇ ਤੇ ਪਹੁੰਚ ਗਏ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਡੀ ਐਸ ਪੀ ਲਲਿਤ ਕੁਮਾਰ ਅਤੇ ਪਰਿਵਾਰਕ ਮੈਬਰ ਅਤੇ ਸਰਪੰਚ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਰਤਕ ਬਰਿੰਦਰ ਸਿੰਘ ਬਿੰਦਾ ਜਿਸ ਦਾ ਪਹਿਲੀ ਪਤਨੀ ਦੇ ਤਲਾਕ ਤੋਂ ਬਾਅਦ ਦੂਜਾ ਵਿਆਹ ਹੋਇਆ ਸੀ ਅਤੇ ਦੂਜੀ ਪਤਨੀ ਪਰਮਸਲੀਲ ਕੌਰ ਨਾਲ ਤਕਰਾਰਬਾਜੀ ਚੱਲ ਰਹੀ ਸੀ ਅਤੇ ਅੱਜ ਸ਼ਾਮ ਨੂੰ ਦੋਵੇਂ ਪਤੀ ਪਤਨੀ ਘਰ ਵਿਚ ਇੱਕਲੇ ਸਨ ਅਤੇ ਦੋਵਾਂ ਵਿਚ ਤੂੰ ਤੂੰ ਮੈਂ ਮੈਂ ਹੋਈ ਅਤੇ ਗੁੱਸੇ ਵਿਚ ਬਰਿੰਦਰ ਸਿੰਘ ਬਿੰਦਾ ਨੇ ਆਪਣੇ ਲਾਇਸੰਸੀ ਪਿਸਤੋਲ ਨਾਲ ਪਹਿਲਾ ਪਤਨੀ ਦੀ ਲੱਤ ਅਤੇ ਛਾਤੀ’ਚ ਗੋਲੀ ਮਾਰੀ ਅਤੇ ਬਾਅਦ ਵਿਚ ਆਪਣੀ ਛਾਤੀ’ਚ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ। ਪੁਲਿਸ ਵੱਲੋ ਮਾਮਲਾ ਦਰਜ ਕਰ ਦੋਵਾਂ ਲਾਸ਼ਾਂ ਨੂੰ ਕਬਜੇ’ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਹੈ।
CRIME
ਘਰਵਾਲੀ ਨੂੰ ਗੋਲੀ ਮਾਰਨ ਉਪਰੰਤ ਪਤੀ ਨੇ ਖੁਦ ਨੂੰ ਵੀ ਮਾਰੀ ਗੋਲੀ
* CRIME
4 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



