ਮਾਨਸਾ, 26 ਮਈ (ਜਸ਼ਨ ): ਪੰਚਾਇਤੀ ਚੋਣਾਂ 'ਚ ਵੋਟ ਪਾ ਕੇ ਘਰ ਪੁੱਜੀ ਇਕ ਬਜ਼ੁਰਗ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਭੂਰੋ ਕੌਰ (80) ਵਾਰਡ ਨੰਬਰ 7 ਵਾਸੀ ਜੋਗਾ ਨੂੰ ਅੱਜ ਨਗਰ ਪੰਚਾਇਤ ਚੋਣਾਂ ਵਿੱਚ ਵੋਟ ਪਾਉਣ ਤੋਂ ਬਾਅਦ ਘਰ ਜਾ ਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਉਨਾਂ ਦੇ ਪੋਤਰੇ ਕਰਤਾਰ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਦਾਦੀ ਬਿਲਕੁਲ ਤੰਦਰੁਸਤ ਆਪਣੇ ਆਪ ਹੀ ਗੱਡੀ ਵਿੱਚ ਬੈਠ ਕੇ ਵੋਟ ਪਾਉਣ ਆਈ ਸੀ , ਜਿਸ ਦੀ ਘਰ ਆ ਕੇ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ । ਉਹਨਾਂ ਦਾ ਇਹ ਆਖਰੀ ਮੱਤ ਦਾਨ ਸੀ । ਮਾਤਾ ਆਪਣੇ ਤਿੰਨ ਪੁੱਤਰ ਬਲਵਿੰਦਰ ਸਿੰਘ, ਜਿੰਦਰ ਸਿੰਘ, ਸੁਖਦੇਵ ਸਿੰਘ ਅਤੇ ਪਿਛੇ ਹੱਸਦਾ ਵੱਸਦਾ ਪਰਿਵਾਰ ਛੱਡ ਗਈ ਹੈ।