ਜੋਗਿੰਦਰ ਸਿੰਘ ਮਾਨ
ਮਾਨਸਾ,5 ਜੁਲਾਈ : ਸਥਾਨਕ ਮਾਨਸਾ ਰੋਡ ‘ਤੇ ਪਿੰਡ ਕੋਟੜਾ ਕਲਾਂ ਦੇ ਨਜਦੀਕ ਇੱਕ ਕਾਰ ਅਤੇ ਟਰਾਲੇ ਦੀ ਸਿੱਧੀ ਟੱਕਰ ਵਿੱਚ ਕਾਰ ਸਵਾਰ 2 ਨੌਜਵਾਨਾਂ ਦੀ ਮੌਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਜਤਿਨ ਕੁਮਾਰ ਪੁੱਤਰ ਅਸ਼ੋਕ ਕੁਮਾਰ, ਅਵਤਾਰ ਸਿੰਘ ਪੁੱਤਰ ਗਿਆਨ ਸਿੰਘ, ਜਸ਼ਨਦੀਪ ਸਿੰਘ ਵਾਸੀਆਨ ਮਾਨਸਾ ਅਤੇ ਸੁਰਿੰਦਰਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਅੱਕਾਂਵਾਲੀ ਹੋਂਡਾ ਸਿਟੀ ਕਾਰ ਨੰਬਰ ਐਚ.ਆਰ. 29 ਯੂ 0966 ਰਾਹੀਂ ਮਾਨਸਾ ਤੋਂ ਪਟਿਆਲਾ ਵੱਲ ਜਾ ਰਹੇ ਸਨ ਤਾਂ ਭੀਖੀ ਸਾਇਡ ਤੋਂ ਮਾਨਸਾ ਵੱਲ ਨੂੰ ਜਾ ਰਹੇ ਇੱਕ ਟਰਾਲਾ ਨੰਬਰੀ ਪੀ.ਬੀ. 03 ਡਬਲਯੂ 9639 ਨਾਲ ਉਸਦੀ ਸਿੱਧੀ ਟੱਕਰ ਹੋ ਗਈ ,ਜਿਸ ਕਾਰ ਸਵਾਰ ਨੌਜਵਾਨਾਂ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿਥੇ ਜਤਿਨ ਕੁਮਾਰ ਅਤੇ ਸੁਰਿੰਦਰਪਾਲ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਕਾਰ ਸਵਾਰ ਅਵਤਾਰ ਸਿੰਘ ਗੰਭੀਰ ਜਖਮੀ ਸੀ ,ਜਿਸਨੂੰ ਇਲਾਜ ਲਈ ਏਮਜ ਬਠਿੰਡਾ ਰੈਫਰ ਕਰ ਦਿੱਤਾ ਗਿਆ ਅਤੇ ਜਸ਼ਨਦੀਪ ਸਿੰਘ ਦੇ ਮਾਮੂਲੀ ਸੱਟਾਂ ਸਨ। ਭੀਖੀ ਥਾਣਾ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੋਂਪ ਦਿੱਤੀਆਂ ਹਨ। ਮ੍ਰਿਤਕ ਕਾਰ ਚਾਲਕ ਸੁਰਿੰਦਰਪਾਲ ਸਿੰਘ ਦੇ ਜੀਜਾ ਚਰਨਜੀਤ ਸਿੰਘ ਵਾਸੀ ਧਲੇਵਾਂ ਦੇ ਬਿਆਨਾਂ ‘ਤੇ ਮੁਕੱਦਮਾ ਦਰਜ ਕਰਕੇ ਟਰੱਕ ਚਾਲਕ ਭੋਲਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬੱਲੋਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਖ਼ਬਰਾਂ
ਹਾਦਸਾ ; ਕਾਰ ਸਵਾਰ 2 ਨੌਜਵਾਨਾਂ ਦੀ ਮੌਤ, ਦੋ ਜ਼ਖਮੀ ; ਕਾਰ ਅਤੇ ਟਰਾਲੇ ਦੀ ਸਿੱਧੀ ਟੱਕਰ
* ਕਾਰ ਸਵਾਰ ਅਵਤਾਰ ਸਿੰਘ ਗੰਭੀਰ ਜਖਮੀ ਸੀ ,ਜਿਸਨੂੰ ਇਲਾਜ ਲਈ ਏਮਜ ਬਠਿੰਡਾ ਰੈਫਰ ਕੀਤਾ ਗਿਆ
6 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



