
ਬਟਾਲਾ ,23 ਮਈ (ਜਸ਼ਨ ) ਬਟਾਲਾ 'ਚ ਨਗਰ ਨਿਗਮ ਚੋਣਾ ਨੂੰ ਲੈਕੇ ਚੋਣ ਪ੍ਰਚਾਰ ਸਿਖਰਾਂ ਤੇ ਹੈ ਅਤੇ ਅੱਜ ਵਾਰਡ ਨੰਬਰ 13 'ਚ ਕਾਂਗਰਸ ਪਾਰਟੀ ਅਤੇ ਆਪ ਪਾਰਟੀ ਦੇ ਸਮਰਥਕਾਂ 'ਚ ਹੰਗਾਮਾ ਹੋ ਗਿਆ। ਕਾਂਗਰਸ ਪਾਰਟੀ ਦੀ ਉਮੀਦਵਾਰ ਮਨਜੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਮਿੰਟਾ ਜੋ ਕਿ ਪਹਿਲਾਂ ਆਪ ਤੋ ਐੱਮ ਸੀ ਰਹੇ ਅਤੇ ਹੁਣ ਆਪ ਛੱਡ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ, ਨੇ ਦੱਸਿਆ ਕਿ ਉਹਨਾਂ ਦੇ ਕੁਝ ਪਾਰਟੀ ਦੇ ਨੌਜਵਾਨ ਕਾਂਗਰਸ ਪਾਰਟੀ ਦੇ ਪੋਸਟਰ ਵਾਰਡ 'ਚ ਲਗਾ ਰਹੇ ਸਨ ਕਿ ਉੱਥੇ ਹੀ ਆਪ ਪਾਰਟੀ ਦੀ ਉਮੀਦਵਾਰ ਦੇ ਪਤੀ ਵਲੋ ਉਹਨਾਂ ਨੂੰ ਪਹਿਲਾ ਪੋਸਟਰ ਲਾਉਣ ਤੋ ਰੋਕਿਆ ਗਿਆ ਅਤੇ ਮੁੜ ਇਕ ਘਰ 'ਚ ਜ਼ਬਰਦਸਤੀ ਬੰਦ ਕਰ ਦਿੱਤਾ ਅਤੇ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਜਦ ਆਪ ਦੇ ਸਮਰਥਕਾਂ ਤੋ ਉਹਨਾਂ ਆਪਣੇ ਕਾਂਗਰਸੀ ਸਮਰਥਕਾਂ ਬਾਰੇ ਪੁੱਛਿਆ ਤਾ ਉਲਟਾ ਉੱਥੇ ਮੌਕੇ ਤੇ ਕੁਝ ਹੀ ਸਮੇ ਚ ਐਮ ਐਲ ਏ ਵੀ ਪਹੁਚ ਗਏ ਅਤੇ ਉਹਨਾਂ ਦੀ ਸ਼ਹਿ ਤੇ ਓਹਨਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਪੱਗ ਵੀ ਲਾਹੀ ਗਈ , ਅਤੇ ਪੁਲਿਸ ਵਲੋ ਵੀ ਉਹਨਾਂ ਤੇ ਕਾਰਵਾਈ ਕਰਨ ਦੀ ਜਗ੍ਹਾ ਪੋਸਟਰ ਲਾਉਣ ਵਾਲੇ ਨੌਜਵਾਨਾਂ ਨੂੰ ਹੀ ਹਿਰਾਸਤ ਵਿਚ ਲੈ ਲਿਆ ਹੈ । ਕਾਂਗਰਸ ਪਾਰਟੀ ਦੇ ਆਗੂ ਅਮਨਦੀਪ ਸਿੰਘ ਜੈਂਤੀਪੁਰ ਵਲੋ ਹੋਰਨਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਅਤੇ ਵਰਕਰਾਂ ਨਾਲ ਵੱਡੇ ਇਕੱਠ ਲੈਕੇ ਐਸਐੱਸਪੀ ਬਟਾਲਾ ਨੂੰ ਸ਼ਕਾਇਤ ਦਰਜ ਕਰਵਾਈ ਹੈ । ਜੈਂਤੀਪੁਰ ਦਾ ਕਹਿਣਾ ਸੀ ਕਿ ਉਹ ਤਾ ਚਾਉਂਦੇ ਹਨ ਚੋਣ ਪ੍ਰਚਾਰ ਅਤੇ ਚੋਣਾਂ ਵੀ ਅਮਨ ਅਮਾਨ ਨਾਲ ਹੋਣ ਲੇਕਿਨ ਆਮ ਆਦਮੀ ਪਾਰਟੀ ਕਾਂਗਰਸ ਦੇ ਹੱਕ 'ਚ ਹੋ ਰਹੇ ਵਡੇ ਇਕੱਠ ਨਾਲ ਬੁਖਲਾਹਟ 'ਚ ਹਨ ਅਤੇ ਇਸ ਲਈ ਉਹ ਮਾਹੌਲ ਖਰਾਬ ਕਰ ਰਹੇ ਹਨ ਅਤੇ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੇ ਆਗੂ ਬਲਵਿੰਦਰ ਸਿੰਘ ਮਿੰਟਾ ਨਾਲ ਹੋਈ ਕੁੱਟਮਾਰ ਦੇ ਖਿਲਾਫ ਜੇ ਪੁਲਿਸ ਨੇ ਮਾਮਲਾ ਨ ਦਰਜ ਕੀਤੀ ਤਾ ਕਾਂਗਰਸ ਵਲੋ ਪੁਲਿਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ ।
ਉਧਰ ਇਸ ਮਾਮਲੇ ਤੇ ਐਮ ਐੱਲ ਏ ਅਤੇ ਆਪ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਕੋਈ ਹੱਥੋਪਾਈ ਹੋਈ ਹੈ ਇਸ ਬਾਰੇ ਤਾ ਓਹਨਾ ਨੂੰ ਕੋਈ ਜਾਣਕਾਰੀ ਨਹੀਂ ਹੈ ਲੇਕਿਨ ਇਹ ਜਰੂਰੀ ਹੈ ਕਿ ਉਹਨਾਂ ਦੀ ਪਾਰਟੀ ਦੇ ਸਮਰਥਕਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਲੋਕ ਉਹਨਾਂ ਦੀ ਪਾਰਟੀ ਦੇ ਖਿਲਾਫ ਗਲਤ ਪ੍ਰਚਾਰ ਦੇ ਕੋਈ ਪੋਸਟਰ ਵੰਡ ਰਹੇ ਹਨ ਅਤੇ ਕੰਧਾਂ ਤੇ ਲਾ ਰਹੇ ਹਨ ਉਸਦੇ ਨਾਲ ਹੀ ਕੁਝ ਧਾਰਮਿਕ ਤਸਵੀਰਾਂ ਵਾਲੇ ਪੋਸਟਰ ਵੀ ਗਲਤ ਢੰਗ ਨਾਲ ਵੰਡੇ ਜਾ ਰਹੇ ਹਨ ਜਿਸ ਬਾਰੇ ਓਹਨਾ ਮੌਕੇ ਤੇ ਪਹੁਚ ਖੁਦ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਹੈ । ਉਧਰ ਐੱਸ ਪੀ ਬਟਾਲਾ ਰਮਨਦੀਪ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਚੋਣ ਪ੍ਰਚਾਰ ਦੌਰਾਨ ਆਪ ਅਤੇ ਕਾਂਗਰਸ ਦੇ ਕੁਝ ਵਰਕਰ 'ਚ ਤਕਰਾਰ ਹੋਇਆ ਹੈ ਜਿਸ ਦੇ ਚੱਲਦੇ ਮੌਕੇ ਤੇ ਪਹੁਚ ਮਾਹੌਲ ਸ਼ਾਂਤ ਕਰਵਾਇਆ ਗਿਆ ਹੈ ਅਤੇ ਜੋ ਵੀ ਸ਼ਕਾਇਤ ਇਸ ਮਾਮਲੇ ਚ ਆਵੇਗੀ ਉਸ ਦੀ ਤਫ਼ਤੀਸ਼ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।




