ਮੈਲਬੌਰਨ (ਆਸਟ੍ਰੇਲੀਆ),3 ਮਈ(ਜਸ਼ਨ) :
ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੱਤ ਰਾਜ ਸਭ ਮੈਂਬਰਾਂ ਨੂੰ ਲੈ ਕੇ ਚੱਲ ਰਹੀ ਸਿਆਸੀ ਹਲਚਲ ਦੇ ਵਿਚਕਾਰ, ਭਾਜਪਾ ਨੇ ਇਨ੍ਹਾਂ ਆਗੂਆਂ ਦੇ ਘਰਾਂ ਦੇ ਬਾਹਰ "ਗੱਦਾਰ" ਲਿਖਣ 'ਤੇ ਸਖ਼ਤ ਇਤਰਾਜ ਜਿਤਾਇਆ ਹੈ। ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ ਨੇ ਮੈਲਬੌਰਨ (ਆਸਟ੍ਰੇਲੀਆ)ਦੇ ਦੌਰੇ ਦੌਰਾਨ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੀ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪੰਜਾਬ ਵਿੱਚ ਆਪ ਪਾਰਟੀ ਦੇ ਰਾਜਨੀਤਿਕ ਭਵਿੱਖ ਨੂੰ ਡਾਵਾਂਡੋਲ ਕਰਾਰ ਦਿੰਦੇ ਹੋਏ, ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਰਾਜ ਸਭਾ ਸੰਸਦ ਮੈਂਬਰਾਂ ਅਤੇ ਹੋਰ ਨੇਤਾਵਾਂ ਦੇ ਘਰਾਂ ਦੇ ਬਾਹਰ "ਪੰਜਾਬ ਦਾ ਗੱਦਾਰ" ਲਿਖਣ ਅਤੇ ਨਾਅਰੇਬਾਜ਼ੀ ਦੀ ਨਿੰਦਾ ਕੀਤੀ। ਸਰਦਾਰ ਗਿੱਲ ਨੇ ਇਸ ਹਰਕਤ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਅੱਜ ਗੱਦਾਰ ਆਖਿਆ ਜਾ ਰਿਹਾ ਹੈ, ਉਨ੍ਹਾਂ ਨੂੰ ਤਾਂ ਖੁਦ ਆਪ ਵਿਧਾਇਕਾਂ ਨੇ ਚੁਣ ਕੇ ਰਾਜਸਭਾ ਭੇਜਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ, ਆਪਣੀ ਨਾਕਾਮੀ ਲੁਕਾਉਣ ਲਈ ਰਾਜਸਭਾ ਮੈਂਬਰਾਂ ਨੂੰ ਗੱਦਾਰ ਕਹਿ ਰਹੀ ਹੈ, ਜਦਕਿ ਹਕੀਕਤ ਇਹ ਹੈ ਕਿ ਆਪ ਨੇ ਜ਼ਿਮਨੀ ਚੋਣਾਂ ਮੌਕੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਆਏ ਲੋਕਾਂ ਨੂੰ ਹੀ ਟਿਕਟ ਦਿੱਤੇ। ਉਨ੍ਹਾਂ ਕਿਹਾ ਕਿ ਕ੍ਰਿਕਟ ਰਾਹੀਂ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਦੇ ਘਰ ਦੇ ਬਾਹਰ ਗੱਦਾਰ ਲਿਖਦੇ ਸਮੇਂ ਪੁਲੀਸ ਦੇ ਸਾਹਮਣੇ ਸਾਰਾ ਕੰਮ ਕੀਤਾ ਗਿਆ ਜਦਕਿ ਪੁਲੀਸ ਮੂਕ ਦਰਸ਼ਕ ਬਣੀ ਰਹੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਨਮਾਨ ਦੇਣ ਦੀ ਗੱਲ ਕਰਨ ਵਾਲੀ ਆਪ ਪਾਰਟੀ ਹਰਭਜਨ ਸਿੰਘ ਦੀ ਮਾਂ ਨੂੰ ਭੱਦੀ ਸ਼ਬਦਾਵਲੀ ਬੋਲਣ ਵਾਲਿਆਂ ਖ਼ਿਲਾਫ਼ ਵੀ ਚੁੱਪ ਬੈਠੀ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦਾ ਰਾਜਨੀਤਿਕ ਪਤਨ ਸ਼ੁਰੂ ਹੋ ਗਿਆ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਗਦਾਰ ਤਾਂ ਖੁਦ ਮੁਖ ਮੰਤਰੀ ਨੇ ਜੋ ਪੰਜਾਬ ਦਾ ਸਰਮਾਇਆ ਕੇਜਰੀਵਾਲ ਦੀ ਦਿੱਲੀ ਵਾਲੀ ਜੁੰਡਲੀ ਤੇ ਲੁਟਾ ਰਹੇ। ਉਹਨਾਂ ਕਿਹਾ ਕਿ ਆਪ ਪਾਰਟੀ ਪੰਜਾਬ ਵਿੱਚ ਇਸ ਤੋਂ ਬਾਅਦ ਕਦੇ ਵੀ ਸਰਕਾਰ ਨਹੀਂ ਬਣਾ ਪਾਏਗੀ । ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸੱਤਾ ਖੁਸ ਜਾਣ ਤੋਂ ਬਾਅਦ, ਆਪ ਦਾ ਰਾਜਨੀਤਿਕ ਸਫਰ ਸਮਾਪਤ ਹੋਣ ਵੱਲ ਵਧ ਰਿਹਾ ਹੈ। ਸਿਰਫ ਪੰਜਾਬ ਨੂੰ ਛੱਡ ਕੇ, ਆਪ ਕਿਸੇ ਵੀ ਰਾਜ ਵਿੱਚ ਸਰਕਾਰ ਨਹੀਂ ਬਣਾ ਸਕੀ, ਕਿਉਂਕਿ ਜਨਤਾ ਆਪ ਪਾਰਟੀ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ।
ਭਾਜਪਾ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਰਾਜਨੀਤਿਕ ਭਵਿੱਖ ਡਾਵਾਂਡੋਲ : ਤਿਰਲੋਚਨ ਸਿੰਘ ਗਿੱਲ
* ਰਾਜਨੀਤੀ ਦਰਸ਼ਨ
4 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



