ਜੋਗਿੰਦਰ ਸਿੰਘ ਮਾਨ
ਮਾਨਸਾ 14 ਜੁਲਾਈ :
ਬੁਢਲਾਡਾ ਨਗਰ ਕੌਂਸਲ ਦੀ ਅੱਜ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਐਸ ਡੀ ਐਮ ਬੁਢਲਾਡਾ ਗੁਰਮੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ । ਵਿਧਾਇਕ ਵਜੋ ਪ੍ਰਿੰਸੀਪਲ ਬੁੱਧ ਰਾਮ ਚੋਣ ਪ੍ਰਕ੍ਰਿਆ ਵਿੱਚ ਹਿੱਸਾ ਲਿਆ ।
ਵਿਧਾਇਕ ਸਮੇਤ 20 ਕੋਂਸਲਰਾਂ ਨੇ ਹਿੱਸਾ ਲਿਆ, ਜਿਸ ਵਿਚ ਸਤਨਾਮ ਸਿੰਘ ਖਨਾਲੀਆ ( ਆਮ ਆਦਮੀ ਪਾਰਟੀ) ਨੂੰ 14 ਕੌਂਸਲਰਾਂ ਨੇ ਹੱਥ ਖੜ੍ਹਾ ਕਰਕੇ ਪ੍ਰਧਾਨ ਚੁਣਿਆ ਅਤੇ 6 ਕੌਂਸਲਰਾਂ ਨੇ ਚੋਣ ਪ੍ਰਕ੍ਰਿਆ ਵਿੱਚ ਹਿੱਸਾ ਨਹੀ ਲਿਆ , ਜੋ ਸ਼੍ਰੋਮਣੀ ਅਕਾਲੀ ਦਲ ਦੇ ਦੱਸੇ ਜਾਂਦੇ ਹਨ।
ਇਸੇ ਤਰਾ ਸੀਨੀਅਰ ਮੀਤ ਪ੍ਰਧਾਨ ਟਿੰਕੁ ਮਦਾਨ ਅਤੇ ਮੀਤ ਪ੍ਰਧਾਨ ਮਨਜੀਤ ਕੌਰ ਵੀ ਆਮ ਆਦਮੀ ਪਾਰਟੀ ਵਲੋ ਚੋਣ ਜਿੱਤੀ ।
ਇਸ ਤਰਾ ਪਹਿਲਾ ਬੋਹਾ ਅਤੇ ਬਰੇਟਾ ਵੀ ਪ੍ਰਧਾਨ ਅਤੇ ਵਾਈਸ ਪ੍ਰਧਾਨ ਵੀ ਆਮ ਆਦਮੀ ਪਾਰਟੀ ਦੇ ਚੁਣੇ ਗਏ ਹਨ।
ਖ਼ਬਰਾਂ
ਬੁਢਲਾਡਾ ਨਗਰ ਕੌਂਸਲ ਉਤੇ ਆਮ ਆਦਮੀ ਪਾਰਟੀ ਕਾਬਜ਼
14 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



