ਧਰਮਕੋਟ,15 ਮਈ { ਦਵਿੰਦਰ ਸਿੰਘ ਬਿੱਟੂ }
ਨਗਰ ਕੌਂਸਲ ਕੋਟ ਈਸੇ ਖਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਐਸ ਡੀ ਐਮ ਗੁਰਵਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਉਮੀਦਵਾਰਾਂ ਵਲੋਂ ਫਾਈਲਾਂ ਜਮਾਂ ਕਰਵਾਈਆਂ ਗਈਆਂ। ਸੀਨੀਅਰ ਆਗੂ ਬਿੱਟੂ ਮਲਹੋਤਰਾ ਦੇ ਕਾਗਜ਼ ਦਾਖ਼ਲ ਕਰਵਾਉਣ ਮੌਕੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਫਾਈਲਾਂ ਜਮਾਂ ਕਰਵਾਉਣ ਸਬੰਧੀ ਕਿਸੇ ਵੀ ਪਾਰਟੀ ਨੂੰ ਕੋਈ ਦਿੱਕਤ ਨਹੀਂ ਆਵੇਗੀ ਨਾ ਹੀ ਕਿਸੇ ਦੀਆਂ ਫਾਈਲਾਂ ਭਰਨ ਤੇ ਰੋਕਿਆ ਜਾਵੇਗਾ। ਹਰੇਕ ਪਾਰਟੀ ਦੇ ਵਰਕਰ ਨੂੰ ਲੋੜਵੰਦ ਦਸਤਾਵੇਜ ਮਿਲਣਗੇ। ਇਸ ਮੌਕੇ ਉਹਨਾਂ ਕਿਹਾ ਕਿ ਇਸ ਵਾਰ ਅਸੀਂ ਵਿਕਾਸ ਦੇ ਅਧਾਰ ਤੇ ਵੋਟਾਂ ਮੰਗਾਂਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਹੋਇਆ ਅਤੇ ਜੋ ਕੰਮ ਰਹਿੰਦੇ ਹਨ ਉਹ ਵੀ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ। ਇਸ ਮੌਕੇ ਵਿਜੇ ਕੁਮਾਰ ਧੀਰ, ਬਿੱਟੂ ਮਲਹੋਤਰਾ, ਵਿਜੇ ਭਾਊ,ਪ੍ਰਕਾਸ਼ ਸਿੰਘ ਰਾਜਪੂਤ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਹਾਜ਼ਰ ਸਨ।