ਮੋਗਾ ,13 ਨਵੰਬਰ ( ਜਸ਼ਨ ) ਸਾਬਕਾ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਅੰਦਰ ਨਸ਼ਿਆਂ ਨਾਲ ਬਰਬਾਦ ਹੋ ਰਹੀਆਂ ਜਵਾਨੀਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਜਵਾਨੀ ਸੰਭਾਲ ਸਾਈਕਲ ਯਾਤਰਾ ਦਿਨ ਐਂਤਵਾਰ ਮਿਤੀ 15 ਨਵੰਬਰ 2026 ਨੂੰ ਦੁਪਿਹਰੇ 12 ਵਜੇ ਮੋਗੇ ਦੇ ਪ੍ਰਾਈਮ ਫਾਰਮ ਵਿਖੇ ਪਹੁੰਚ ਰਹੀ ਹੈ ।

ਇਸ ਮੌਕੇ ਤੇ ਡਾ: ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਸ: ਲਾਭ ਸਿੰਘ ਆਹਲੂਵਾਲੀਆਂ ਸਾਬਕਾ ਚੈੱਅਰਮੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਐਂਤਵਾਰ ਨੂੰ ਸਵੇਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਜੀ ਅਤੇ ਉਹਨਾ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਆ ਰਹੇ ਸਾਈਕਲ ਯਾਤਰਾਂ ਦੇ ਸਨਮਾਨ ਅੰਦਰ ਪ੍ਰਾਈਮ ਫਾਰਮ ਮੋਗਾ, ਨਜਦੀਕ ਬੁੱਘੀਪੁਰਾ ਚੌਂਕ ਵਿਖੇ ਨਿੱਘਾ ਸਵਾਗਤ ਕੀਤਾ ਜਾਵੇ ਗਾ । ਉਹਨਾ ਨੇ ਪੰਜਾਬ ਅਤੇ ਪੰਜਾਬੀਅਤ ਦੇ ਹਤੈਸ਼ੀਆਂ ਨੂੰ ਪੁਰਜੋਰ ਬੇਨਤੀ ਕੀਤੀ ਕਿ ਆਓ ਇਸ ਐਂਤਵਾਰ 15 ਤਾਰੀਖ ਨੂੰ ਪ੍ਰਾਈਮ ਫਾਰਮ ਪਹੁੰਚ ਕੇ ਇਸ ਇਤਿਹਾਸਿਕ ਯਾਤਰਾਂ ਦਾ ਸਵਾਗਤ ਕਰੀਏ ਅਤੇ ਪੰਜਾਬ ਬਚਾਈਏ ।

ਉਹਨਾ ਨੇ ਕਿਹਾ ਕਿ ਅੱਜ ਬੱਚੇ – ਬੱਚੇ ਦੇ ਜੁਬਾਨ ਤੇ ਇੱਕੋ ਹੀ ਨਾਮ ਹੈ ਕਿ ਜੇ ਪੰਜਾਬ ਦੇ ਵਿੱਚ ਨਸ਼ੀਆਂ ਨੂੰ ਠੱਲ ਪਾਉਣੀ ਹੈ ਅਤੇ ਜਵਾਨੀ ਨੂੰ ਬਚਾਉਣਾ ਹੈ ਤਾਂ ਸ: ਚਰਨਜੀਤ ਸਿੰਘ ਚੰਨੀ ਸਾਡੀ ਉਮੀਦ ਹਨ ।