ਐਡਮਿੰਟਨ , ਕੈਨੇਡਾ, 17 ਜੂਨ ( ਜਗਮੰਦਰ ਸਿੰਘ ਸਰਾਂ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮਿਸ਼ਨ 2027 ਤਹਿਤ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਪਾਰਟੀ ਦੇ ਸੀਨੀਅਰ ਆਗੂਆਂ ਦਾ ਇੱਕ ਵਫਦ ਕੈਨੇਡਾ ਦੌਰੇ ‘ਤੇ ਭੇਜਿਆ ਗਿਆ ਹੈ, ਜਿਸਨੂੰ ਲੈ ਕੇ ਕੈਨੇਡਾ ‘ਚ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਐਡਮਿੰਟਨ ਦੇ ਰਾਇਲ ਪੈਲੇਸ ਬੈਂਕਿਟ ਹਾਲ ਵਿਖੇ ਦੇਸੋਂ ਆਏ ਪਾਰਟੀ ਆਗੂਆਂ ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਝੱਬਰ, ਸਤਵਿੰਦਰਪਾਲ ਸਿੰਘ ਢੱਟ, ਹਰਜਾਪ ਸਿੰਘ ਸੰਘਾ, ਜਸਪ੍ਰੀਤ ਸਿੰਘ ਮਾਹਲਾ ਅਤੇ ਐਡਵੋਕੇਟ ਰਾਜਕਮਲ ਸਿੰਘ ਦੀ ਸ਼ਮੂਲੀਅਤ ਵਾਲੇ ਵਫਦ ਨਾਲ ਮੁਲਾਕਾਤ ਅਤੇ ਉਹਨਾਂ ਦੇ ਵਿਚਾਰ ਸੁਨਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਅਤੇ ਵਰਕਰਾਂ ਵਲੋਂ ਵੱਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਇਹ ਸਮਾਗਮ ਇਸ ਪੱਖੋਂ ਇਤਿਹਾਸਿਕ ਹੋ ਨਿਬੜਿਆ ਕਿ ਕੰਮਕਾਜ ਵਾਲਾ ਦਿਨ ਹੋਣ ਦੇ ਬਾਵਜੂਦ ਅਕਾਲੀ ਸਮਰਥਕ ਭਾਰੀ ਗਿਣਤੀ ਵਿਚ ਇਕੱਤਰ ਹੋਏ ।
ਇਸ ਮੌਕੇ ਵਫਦ ਵਿਚ ਸ਼ਾਮਿਲ ਸਾਰੇ ਅਕਾਲੀ ਆਗੂਆਂ ਨੂੰ ਸਮਾਗਮ ਦੇ ਮੁਖ ਪ੍ਰਬੰਧਕਾਂ ਜਥੇਦਾਰ ਗੁਰਦੀਪ ਸਿੰਘ ਧਾਲੀਵਾਲ,ਪਤਵੰਤ ਸਿੰਘ ਸੇਖੋਂ , ਪ੍ਰਿਤਪਾਲ ਸਿੰਘ ਸੇਖੋਂ , ਚੰਨਾ ਕਾਲਖ , ਜਸਵਿੰਦਰ ਸਿੰਘ ਗਰੇਵਾਲ , ਸੈਂਡੀ ਛੋਕਰ , ਜਸਵਿੰਦਰ ਸਿੰਘ ਢਿੱਲੋਂ ਆਲੀਵਾਲ , ਰਾਜਾ ਨਾਗਪਾਲ ਆਦਿ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਕੈਨੇਡਾ ਵਸਦੇ ਹਰਪਾਲ ਸਿੰਘ ਸਿੱਧੂ ਸਾਹੋ ਕੇ ਵਾਲੇ ,ਪ੍ਰਿਤਪਾਲ ਸਿੰਘ ਸੇਖੋਂ (ਸੇਖੋਂ ਟਰਾਂਸਪੋਰਟ ), ਵਕੀਲ ਸਿੰਘ ਕਮਾਲਪੁਰ , ਜਗਤ ਸਿੰਘ ਰੋਮੀ ਵਾਲੇ , ਸੁਖ ਹੰਭਲ ਟਾਇਰ ਵਾਲੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਸਮਰਥਕ ਜਨਤਕ ਮੀਟਿੰਗ ਵਿਚ ਹਾਜ਼ਿਰ ਸਨ ।
ਬੁਲਾਰਿਆਂ ਨੇ ਐਡਮਿੰਟਨ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ-ਇੱਕ ਅਜਿਹੀ ਪਾਰਟੀ ਹੀ, ਜੋ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਕੇ, ਪੰਜਾਬੀਆਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹੀ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਦੇ ਅਖੌਤੀ ਨੇਤਾਵਾਂ ਵਲੋਂ ਲੁਭਾਵਣੇ ਸੁਫ਼ਨੇ ਦਿਖਾਉਣ ਕਰਕੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੇ ਪ੍ਰਮੁੱਖਤਾ ਨਾਲ ਆਪ ਪਾਰਟੀ ਸਰਕਾਰ ਪੰਜਾਬ ‘ਚ ਲਿਆਂਦੀ ਪ੍ਰੰਤੂ ਦਿੱਲੀ ਤੋਂ ਆਏ ਆਪ ਆਗੂਆਂ ਨੇ ਜਿੱਥੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਓਥੇ ਪੰਜਾਬ ਨੂੰ ਰੰਗਲਾ ਬਨਾਉਣ ਦੇ ਨਾਂ ‘ਤੇ ਆਪ ਪਾਰਟੀ ਨੇ ਪੰਜਾਬ ਸਿਰ ਕਰਜੇ ਦੀ ਪੰਡ ਨੂੰ ਹੋਰ ਵੀ ਭਾਰਾ ਕਰ ਦਿੱਤਾ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਕਾਰਜਕਾਲ ਦੌਰਾਨ ਪੰਜਾਬ ਨੇ ਬੇਤਹਾਸ਼ਾ ਤਰੱਕੀ ਕੀਤੀ ਪਰ ਹੁਣ ਪੰਜਾਬ ਅੰਦਰ ਸਮੁੱਚੇ ਵਿਕਾਸ ਕਾਰਜ ਠੱਪ ਹੋਏ ਪਏ ਹਨ, ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਚਰਮਰਾਈ ਹੋਈ ਹੈ, ਨੌਜਵਾਨੀ ਨਸ਼ਿਆਂ ‘ਚ ਗ੍ਰਸਤ ਹੋ ਕੇ, ਕੁਰਾਹੇ ਪੈ ਰਹੀ ਹੈ ਪ੍ਰੰਤੂ ਪੰਜਾਬ ਦਾ ਮੁੱਖ ਮੰਤਰੀ ਆਪਣੇ ਸਿਆਸੀ ਆਕਾਵਾਂ ਨੂੰ ਐਸ਼-ਪ੍ਰਸਤੀ ਕਰਵਾਉਣ ‘ਚ ਮਸਤ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਵੱਡੇ ਵੱਡੇ ਹਾਈਵੇ ਬਣਾਏ ਗਏ। ਬਠਿੰਡਾ ਵਿੱਚ ਪੀ ਜੀ ਆਈ ਦੀ ਤਰਜ ਤੇ ਏਮਜ ਹਸਪਤਾਲ ਬਣਾਇਆ ਗਿਆ ਜਿਥੇ ਹੁਣ ਪੰਜਾਬ ਦੇ ਲੋਕ ਬੇਹਤਰ ਸਿਹਤ ਸਹੂਲਤਾਂ ਦਾ ਇਸਤੇਮਾਲ ਕਰ ਰਹੇ ਨੇ। ਉਹਨਾਂ ਕਿਹਾ ਕਿ ਤਲਵੰਡੀ ਸਾਬੋ ਵਿਖੇ ਰਿਫਾਈਨਰੀ ਲਗਾਈ ਗਈ ਜਿਸ ਨਾਲ ਸੂਬੇ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ। ਸੂਬੇ ਨੂੰ ਬਿਜਲੀ ਸਰਪਲੱਸ ਬਣਾਇਆ ਗਿਆ ਜਿਸ ਨਾਲ ਸੂਬੇ ਦੀ ਆਰਥਿਕਤਾ ਮਜਬੂਤ ਹੋਈ । ਸਕੂਲੀ ਬੱਚੀਆਂ ਨੂੰ ਮਾਈ ਭਾਗੋ ਸਾਈਕਲ ਸਕੀਮ ਅਧੀਨ ਸਾਈਕਲ ਦਿੱਤੇ ਗਏ। ਲੋੜਵੰਦ ਧੀਆਂ ਦੇ ਵਿਆਹ ਤੇ ਸਗਨ ਸਕੀਮ, ਆਟਾ ਦਾਲ ਸਕੀਮ ਅਤੇ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਪਰ ਆਪ ਸਰਕਾਰ ਵੱਲੋਂ ਉਨ੍ਹਾਂ ਸਕੀਮਾਂ ਨੂੰ ਬੰਦ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਉਹ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ ਅਤੇ ਸ਼ਗਨ ਸਕੀਮ ਵਿੱਚ ਵੀ ਵੱਡਾ ਵਾਧਾ ਕੀਤਾ ਜਾਵੇਗਾ ਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਤੇ ਜ਼ੋਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਹੁਣ ਅਕਾਲੀ ਦਲ ਦੇ ਹੱਕ ਹਵਾ ਵਗਣ ਲੱਗੀ ਹੈ ਅਤੇ ਪ੍ਰਵਾਸੀ ਪੰਜਾਬੀਆਂ ਦੀ ਸ਼ਿਰਕਤ ਨਾਲ ਮਿਸ਼ਨ 2027 ਸਫਲ ਕਰਨਾ ਸੁਖਾਲਾ ਹੋ ਜਾਵੇਗਾ।

ਵਫਦ ਦੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਦੀਪ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਕੀਤਾ ਗਿਆ ।

ਸਟੇਜ ਦਾ ਸੰਚਾਲਨ ਗੁਰਭਲਿੰਦਰ ਸਿੰਘ ਸੰਧੂ ਨੇ ਬਾਖੂਬੀ ਨਿਭਾਉਂਦਿਆਂ ਆਖਿਆ ਕਿ ਅੱਜ ਦਾ ਦਿਨ ਭਾਗਾਂ ਵਾਲਾ ਹੈ ਕਿ ਦੇਸ ਤੋਂ ਅਜਿਹੇ ਆਗੂ ਆਏ ਨੇ ਜੋ ਪੰਜਾਬ ਦੇ ਨਾਲ ਨਾਲ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਇੱਛਾ ਸ਼ਕਤੀ ਰੱਖਦੇ ਨੇ ।
ਇਸ ਪ੍ਰੋਗਰਾਮ ਵਿਚ ਡਾਕਟਰ ਜੰਗਬਹਾਦੁਰ ਸਿੰਘ ਸਿੱਧੂ , ਸਾਬਕਾ ਸਰਪੰਚ ਬੂਟਾ ਸਿੰਘ ਸੋਸਣ , ਰਣਦੀਪ ਸਿੰਘ ਧਾਲੀਵਾਲ ,ਕੁਲਦੀਪ ਸਿੰਘ ਬਰਾੜ ਸਾਹੋਕੇ ,ਮਲਕੀਤ ਸਿੰਘ ਢੇਸੀ ,ਸਾਬਕਾ ਐੱਮ ਐੱਲ ਏ ਪੀਟਰ ਸੰਧੂ ,ਵਿੱਕੀ ਧਾਲੀਵਾਲ ,ਦਰਸ਼ਨ ਸਿੰਘ ਗਿੱਲ ,ਸਾਬਕਾ ਪ੍ਰਧਾਨ ਗੁਰੂਦਵਾਰਾ ਸਿੰਘ ਸਭਾ , ਕਰਨੈਲ ਸਿੰਘ ਦਿਓਲ ਪ੍ਰਧਾਨ ਸਿੱਖ ਫੈਡੇਰਾਸ਼ਨ ਆਫ਼ ਐਡਮਿੰਟਨ, ਬਲਰਾਜ ਸਿੰਘ ਸਰਪੰਚ ਸਲੇਮਾਂ , ਕੇਵਲ ਸਿੰਘ ਆਕਲੀਆਂ , ਗੁਰਵਿੰਦਰ ਸਿੰਘ ਨਾਗਰਾ , ਸਤਵਿੰਦਰ ਸਿੰਘ ਕਾਹਲੋਂ , ਸੁਖਵਿੰਦਰ ਸਿੰਘ ਧਾਲੀਵਾਲ , ਮਨਬਿੰਦਰ ਸਿੰਘ ਰੰਧਾਵਾ , ਜਗਦੀਪ ਸਿੰਘ ਬਾਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਵੱਡੀ ਗਿਣਤੀ ਵਿਚ ਹਾਜ਼ਰ ਸਨ।