ਕੋਟ ਈਸੇ ਖਾਂ, (ਜਸ਼ਨ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਚਿੰਤਪੁਰਨੀ ਵਿਖੇ ਕੋਟ ਈਸੇ ਖਾਂ ਵਾਲਿਆਂ ਦੀ ਧਰਮਸ਼ਾਲਾਂ ਵਿਖੇ ਸਲਾਨਾ ਲੰਗਰ 17 ਅਗਸਤ ਤੋਂ 21 ਅਗਸਤ ਤੱਕ ਲਗਾਇਆ ਜਾ ਰਿਹਾ ਹੈ । ਜਿਸ ਦੇ ਸਬੰਧ ਵਿੱਚ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਟਰੱਸਟ) ਰੇਹੀ ਚਿੰਤਪੁਰਨੀ ਵੱਲੋਂ ਸ਼੍ਰੀ ਚਿੰਤਪੁਰਨੀ ਸੇਵਾ ਮੰਡਲ ਦੇ ਵਿਸ਼ੇ਼ਸ਼ ਸਹਿਯੋਗ ਸਦਕਾ 26ਵੇਂ ਸਲਾਨਾ ਲੰਗਰ ਦੇ ਸਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਜ਼ੀਰਾ ਰੋਡ, ਕੋਟ ਈਸੇ ਖਾਂ ਤੋਂ ਕੱਢੀ ਗਈ। ਇਸ ਸ਼ੋਭਾ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਪੰਡਤ ਵਿਸ਼ਨੂੰ ਜੀ ਦੇ ਵੱਲੋਂ ਮਹਾਂਮਾਈ ਦੇ ਝੰਡੇ ਦੀ ਪੂਜਾ ਸ਼ਹਿਰ ਦੀਆਂ ਸਖਸ਼ੀਅਤਾਂ ਅਤੇ ਸੰਸਥਾਵਾਂ ਦੇ ਸੇਵਾਦਰਾਂ ਵੱਲੋਂ ਕਰਵਾਈ ਗਈ। ਇਹ ਸ਼ੋਭਾ ਯਾਤਰਾ ਜ਼ੀਰਾ ਰੋਡ, ਕੋਟ ਈਸੇ ਖਾਂ ਤੋਂ ਸ਼ੁਰੂ ਹੋਈ ਜੋ ਗੁਰੂ ਨਾਨਕ ਮਾਰਕਿਟ, ਅੰਮ੍ਰਿਤਸਰ ਰੋਡ, ਮਸੀਤਾਂ ਰੋਡ, ਮੇਨ ਬਜ਼ਾਰ, ਮਸੀਤਾਂ ਰੋਡ, ਧਰਮਕੋਟ ਰੋਡ, ਮੋਗਾ ਰੋਡ, ਜ਼ੀਰਾ ਰੋਡ ਤੋਂ ਹੁੰਦੀ ਹੋਈ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੌਰਾਨ ਮਹਾਂਮਾਈ ਦਾ ਗੁਣਗਾਣ ਕੀਤਾ ਗਿਆ ਜਿਸ ਨਾਲ ਸਾਰਾ ਨਗਰ ਮਹਾਂਮਾਈ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਸ਼ੋਭਾ ਯਾਤਰਾ ਦਾ ਭਗਤਜਨਾਂ ਵੱਲੋਂ ਬਰੱਹਮੀ, ਲੱਡੂ, ਕੋਲਡਰਿੰਕਸ, ਲਾਹੋਰੀ ਜ਼ੀਰਾ, ਠੰਡੇ ਪਾਣੀ, ਫਲ, ਕਟਲਸ, ਸਮੋਸੇ, ਚਾਹ ਅਤੇ ਕੁਲਫੀਆਂ ਆਦਿ ਦੇ ਲੰਗਰ ਲਗਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਚੇਅਰਮੈਨ ਅਸ਼ੋਕ ਕੁਮਾਰ, ਵਾਈਸ ਚੇਅਰਮੈਨ ਗੁਰਮੀਤ ਸਿੰਘ (ਸੋਨੂੰ ਕਾਲੜਾ), ਜਨਰਲ ਸੈਕਟਰੀ ਸੁਰਿੰਦਰਪਾਲ ਮਿਗਲਾਨੀ, ਤਰਸੇਮ ਲਾਲ ਵਿਜੈ ਜੁਨੇਜਾ, ਰਾਕੇਸ਼ ਕੁਮਾਰ ਨੇ ਦੱਸਿਆ ਕਿ ਰੇਹੀ ਸ਼੍ਰੀ ਚਿੰਤਪੁਰਨੀ (ਹਿਮਾਚਲਪ੍ਰੇਦਸ਼) ਕੋਟ ਈਸੇ ਖਾਂ ਵਾਲਿਆਂ ਦੀ ਧਰਮਸ਼ਾਲਾ ਉਸਾਰੀ ਅਧੀਨ ਹੈ ਜਿਸ ਦੇ ਲਈ ਸਮੂਹ ਨਗਰ, ਇਲਾਕਾ ਨਿਵਾਸੀ ਅਤੇ ਐਨHਆਰHਆਈ ਵੀਰ ਵਧ ਚੜ ਕੇ ਸਹਿਯੋਗ ਦੇ ਰਹੇ ਹਨ ਜਿਸ ਦਾ ਸਦਕਾ ਧਰਮਸ਼ਾਲਾ ਦੇ ਕੰਮ ਨੇਪਰੇ ਚੜ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕੋਟ ਈਸੇ ਖਾਂ ਵਾਲਿਆਂ ਦੀ ਨਿਰਮਾਣ ਅਧੀਨ ਧਰਮਸ਼ਾਲਾ ਵਿਖੇ ਮਹਾਂਮਾਈ ਦੇ ਸਵਾਨ ਮਹੀਨੇ ਦੇ ਪਵਿੱਤਰ ਮੇਲੇ ਦੌਰਾਨ 17 ਅਗਸਤ 2026 ਤੋਂ ਲੈ ਕੇ 21 ਅਗਸਤ 2026 ਤੱਕ 26ਵਾਂ ਸਲਾਨਾ ਲੰਗਰ ਲਗਾਇਆ ਜਾਵੇਗਾ। 19 ਅਗਸਤ ਦਿਨ ਬੁੱਧਵਾਰ ਨੂੰ ਮਹਾਂਮਾਈ ਦਾ ਜਗਰਾਤਾ ਕਰਵਾਇਆ ਜਾਵੇਗਾ। ਜਿਸਦੇ ਵਿੱਚ ਮਹਾਂਮਾਈ ਦੀਆਂ ਸੰੁਦਰ ਭੇਟਾਂ ਦਾ ਗੁਣਗਾਣ ਰੇਖਾ ਸ਼ਰਮਾ ਐਂਡ ਪਾਰਟੀ ਜਲੰਧਰ ਵਾਲੇ ਕਰਨਗੇ। ਸੇਵਾਦਾਰਾਂ ਨੇ ਸਮੂਹ ਨਗਰ, ਇਲਾਕਾ ਨਿਵਾਸੀਆਂ, ਸਖਸ਼ੀਅਤਾਂ ਅਤੇ ਐਨHਆਰHਆਈ ਵੀਰਾਂ ਨੂੰ ਇਸ ਮੇਲੇ ਦੌਰਾਨ ਚੱਲ ਰਹੇ ਲੰਗਰ ਵਿੱਚ ਆਪਣੀ ਹਾਜ਼ਰੀ ਲਗਾਉਣ ਲਈ ਬੇਨਤੀ ਕੀਤੀ। ਇਸ ਸ਼ੋਭਾ ਯਾਤਰਾ ਦੌਰਾਨ ਸਮੂਹ ਭਗਤਜਨਾਂ ਨੇ ਵਧ ਚੜ ਕੇ ਸਹਿਯੋਗ ਦਿੱਤਾ ਸੇਵਾਦਾਰਾਂ ਨੇ ਸਮੂਹ ਭਗਤਜਨਾਂ ਨੂੰ ਬੇਨਤੀ ਕੀਤੀ ਕਿ ਧਰਮਸ਼ਾਲਾ ਦੇ ਲਈ ਉਹ ਵਧ ਚੜ ਕੇ ਸਹਿਯੋਗ ਦਿੰਦੇ ਰਹਿਣ। ਇਸ ਮੌਕੇ ਆਈਆਂ ਸਮੂਹ ਸਖਸ਼ੀਅਤਾਂ ਨੂੰ ਕਮੇਟੀ ਅਤੇ ਮੰਡਲ ਵੱਲੋਂ ਸਨਮਾਨਿਤ ਵੀ ਕੀਤਾ ਗਿਆ।