ਜੈਤੋ, 10 ਜੁਲਾਈ (ਮਨਜੀਤ ਸਿੰਘ ਢੱਲਾ): ਇਲਾਕੇ ਦੀ ਪ੍ਰਸਿੱਧ ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ (ਰਜਿ.) ਜੈਤੋ ਦੀ ਮਹੀਨਾਵਾਰ ਅਦਬੀ ਬੈਠਕ 12 ਜੁਲਾਈ 2026 (ਐਤਵਾਰ) ਨੂੰ ਸਵੇਰੇ 10 ਵਜੇ ਸਥਾਨਕ ਪੈਨਸ਼ਨਰਜ਼ ਭਵਨ, ਜੈਤੋ ਵਿਖੇ ਹੋਵੇਗੀ।
ਮੰਚ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਅਤੇ ਜਨਰਲ ਸਕੱਤਰ ਸੁੰਦਰ ਸਿੰਘ ਬਾਜਾਖਾਨਾ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੈਠਕ ਦੌਰਾਨ ਮੰਚ ਦੀਆਂ ਅਗਾਮੀ ਸਾਹਿਤਕ ਗਤੀਵਿਧੀਆਂ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਹਾਜ਼ਰ ਕਵੀ, ਲੇਖਕ ਅਤੇ ਸਾਹਿਤਕਾਰ ਆਪਣੀਆਂ ਨਵੀਆਂ ਰਚਨਾਵਾਂ ਪੇਸ਼ ਕਰਨਗੇ ਅਤੇ ਸਾਹਿਤਕ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਵੇਗਾ।
ਉਨ੍ਹਾਂ ਇਲਾਕੇ ਦੇ ਸਮੂਹ ਸਾਹਿਤਕਾਰਾਂ, ਕਵੀਆਂ, ਲੇਖਕਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਇਸ ਅਦਬੀ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਹਿਤਕ ਬੈਠਕਾਂ ਸਮਾਜ ਵਿੱਚ ਸਿਰਜਣਾਤਮਕ ਸੋਚ, ਭਾਸ਼ਾ ਪ੍ਰਤੀ ਪਿਆਰ ਅਤੇ ਸੱਭਿਆਚਾਰਕ ਚੇਤਨਾ ਨੂੰ ਹੋਰ ਪ੍ਰਗਾੜ ਬਣਾਉਣ ਦਾ ਅਹਿਮ ਸਾਧਨ ਹਨ।
ਖ਼ਬਰਾਂ
ਅੱਖਰਾਂ ਦੀ ਲੋਅ 'ਚ ਅਦਬ ਦੀ ਮਹਿਫ਼ਲ,ਦੀਪਕ ਜੈਤੋਈ ਮੰਚ ਵਲੋਂ ਸਾਹਿਤਕ ਸਮਾਗਮ 12 ਜੁਲਾਈ ਨੂੰ
10 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



