1,500 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ‘ਤੇ ਉਬਲ ਰਿਹਾ ਸੀ ਸਟੀਲ

ਵਿਸ਼ਾਖਾਪਟਨਮ,8 ਜੂਨ (ਬਿੱਟੂ ਗਰੋਵਰ ) ਭਾਰਤ ਦੇ ਵਿਸ਼ਾਖਾਪਟਨਮ ਸਟੀਲ ਪਲਾਂਟ ਵਿੱਚ ਇੱਕ ਭਿਆਨਕ ਹਾਦਸਾ ਵਾਪਰਨ ਨਾਲ ਪਿਘਲਿਆ ਹੋਇਆ ਸਟੀਲ ਬੇਮੁਹਾਰਾ ਹੋਣ ਕਰਕੇ 8 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਕਈ ਮਜਦੂਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਕਾਮਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ।
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਇੱਕ ਸਟੀਲ ਪਲਾਂਟ ਵਿੱਚ ਇਹ ਘਟਨਾ ਉਦੋਂ ਵਾਪਰੀ ਜਦੋਂ ਉੱਚ-ਤਾਪਮਾਨ ਵਾਲੇ ਪਿਘਲੇ ਹੋਏ ਸਟੀਲ ਨਾਲ ਭਰਿਆ ਇੱਕ ਲੈਡਲ ਫਟ ਗਿਆ। ਹਾਦਸੇ ਤੋਂ ਬਾਅਦ ਦਹਿਸ਼ਤ ਫੈਲ ਗਈ, ਜਿਸ ਨਾਲ ਕਰਮਚਾਰੀ ਅਤੇ ਅਧਿਕਾਰੀ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗ ਪਏ। ਸਟੀਲ ਪਲਾਂਟ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਬਲਦੇ ਤਰਲ ਸਟੀਲ ਨੂੰ ਕਰੇਨ ਦੀ ਵਰਤੋਂ ਕਰਕੇ ਉੱਤੇ ਚੁੱਕਿਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ 1,500 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ‘ਤੇ ਉਬਲਦਾ ਲੈਡਲ ਅਚਾਨਕ ਬੇਕਾਬੂ ਹੋ ਗਿਆ ਅਤੇ ਹਿੱਲ ਗਿਆ, ਜਿਸ ਕਾਰਨ ਉਬਲਦਾ ਗਰਮ ਸਟੀਲ ਮਜਦੂਰਾਂ ‘ਤੇ ਡਿੱਗ ਪਿਆ। ਸਟੀਲ ਪਲਾਂਟ ਦੀ ਫਾਇਰ ਬ੍ਰਿਗੇਡ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਇਸ ਘਟਨਾ ਵਿੱਚ ਕਈ ਕਰਮਚਾਰੀ ਜ਼ਖਮੀ ਹੋ ਗਏ, ਜਦੋਂ ਕਿ ਹੋਰ ਸਟੀਲ ਤਰਲ ਡੁੱਲਣ ਕਾਰਨ ਡਰ ਕੇ ਭੱਜ ਗਏ।
ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਜਾਨ-ਮਾਲ ਦੇ ਨੁਕਸਾਨ ਬਾਰੇ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਜ਼ਮੀਨੀ ਸਥਿਤੀ ਅਤੇ ਚੱਲ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੱਤੀ।