ਅਮੈਰਿਕਾ , ਨਿਊਯਾਰਕ (ਸਿੰਘ ਜੀਤ )- ਅਮਰੀਕੀ ਸੂਬੇ ਮੋਨਟੈਣਾ ਦੇ ਬਿਲਿੰਗਜ਼ ਸ਼ਹਿਰ ਵਿੱਚ ਪਰਿਵਾਰਕ ਭੋਜਨ ਲਈ ਇਕੱਠੇ ਹੋਏ ਚਾਰ ਬੱਚਿਆਂ ਸਮੇਤ ਅੱਠ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਰਿਵਾਰ ਨੇ ਕਥਿਤ ਹਮਲਾਵਰ ਦੀ ਪਛਾਣ 44 ਸਾਲਾ ਐਲਨ ਸਮਿਥ ਵਜੋਂ ਕੀਤੀ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਐਲਨ ਲੰਮੇ ਸਮੇਂ ਤੋਂ ਆਪਣੇ ਮਾਪਿਆਂ ਨਾਲ ਰਹਿੰਦਾ ਸੀ, ਪਰ ਕੁਝ ਹਫ਼ਤੇ ਪਹਿਲਾਂ ਉਸ ਨੂੰ ਘਰ ਛੱਡਣ ਲਈ ਕਿਹਾ ਗਿਆ ਸੀ। ਉਹ ਐਤਵਾਰ ਸ਼ਾਮ ਅਚਾਨਕ ਹਫ਼ਤਾਵਾਰੀ ਭੋਜਨ ਦੌਰਾਨ ਵਾਪਸ ਆਇਆ ਅਤੇ ਆਪਣੇ ਰਿਸ਼ਤੇਦਾਰਾਂ ਉੱਤੇ ਗੋਲੀਆਂ ਚਲਾ ਦਿੱਤੀਆਂ।
ਮ੍ਰਿਤਕਾਂ ਵਿੱਚ ਐਲਨ ਦੀ ਬਜ਼ੁਰਗ ਦਾਦੀ, ਮਾਤਾ-ਪਿਤਾ, ਛੋਟੀ ਭੈਣ ਅਤੇ ਚਾਰ ਬੱਚੇ ਸ਼ਾਮਲ ਹਨ। ਗੋਲੀਬਾਰੀ ਦੌਰਾਨ 12 ਸਾਲਾ ਸ਼ਾਰਲਟ ਨੇ ਹਿੰਮਤ ਦਿਖਾਉਂਦਿਆਂ 911 ’ਤੇ ਫ਼ੋਨ ਕਰਕੇ ਆਪਣੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਪੁਲਿਸ ਦੇ ਪਹੁੰਚਣ ਤੋਂ ਕੁਝ ਹੀ ਮਿੰਟਾਂ ਬਾਅਦ ਘਰ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਕਥਿਤ ਹਮਲਾਵਰ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਘਟਨਾ ਦੇ ਅਸਲ ਕਾਰਨਾਂ ਅਤੇ ਘਰ ਨੂੰ ਲੱਗੀ ਅੱਗ ਦੀ ਜਾਂਚ ਜਾਰੀ ਹੈ।
ਖ਼ਬਰਾਂ
ਗੋਲੀਆਂ ਮਾਰ ਕੇ ਚਾਰ ਬੱਚਿਆਂ ਸਮੇਤ 8 ਰਿਸ਼ਤੇਦਾਰਾਂ ਦੀ ਹੱਤਿਆ,ਮੋਨਟੈਣਾ ’ਚ ਪਰਿਵਾਰਕ ਸਮਾਗਮ ਦੌਰਾਨ ਖੂਨੀ ਕਾਂਡ
27 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



