ਮੋਗਾ,4 ਅਕਤੂਬਰ (ਜਸ਼ਨ ):ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿੱਚ ਚਾਰ ਰੋਜਾ 41ਵੇਂ ਧਾਰਮਿਕ ਦੀਵਾਨ 12 ਅਕਤੂਬਰ ਤੋਂ 15 ਅਕਤੂਬਰ ਤੱਕ ਗੁਰੂ ਨਾਨਕ ਕਾਲਜ ਮੋਗਾ ਵਿਖੇ ਸਜਾਏ ਜਾ ਰਹੇ ਹਨ। ਇਸ ਸਬੰਧੀ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਆਨੰਦ ਈਸ਼ਵਰ ਦਰਬਾਰ (ਨਾਨਕਸਰ) ਠਾਠ ਦੇ ਮੁਖੀ ਪੂਰਨ ਮਹਾਂਪੁਰਖ ਬੱਧਨੀ ਕਲਾਂ ਵਾਲੇ ਬਾਬਾ ਜੀ ਵੱਲੋ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਕਥਾ ਕੀਰਤਨ ਹੋਵੇਗਾ ਅਤੇ ਮਹਾਪੁਰਖਾਂ ਵੱਲੋਂ ਰਾਤ ਦੇ ਦੀਵਾਨ ਸਜਾਏ ਜਾਣਗੇ। ਇਸ ਸਮੇਂ ਉਹਨਾਂ ਦੱਸਿਆ ਕਿ ਇਹਨਾਂ ਦੀਵਾਨਾ ਨੂੰ 41 ਸਾਲ ਤੋਂ ਲਗਾਤਾਰ ਸੰਗਤਾ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ। ਇਸ ਸਮਾਗਮ ਵਿੱਚ ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਜਗਤਾਰ ਸਿੰਘ ਜੀ ਤੋਂ ਇਲਾਵਾ ਨਾਨਕਸਰ, ਅਤੇ ਹੋਰ ਵੀ ਸੰਪਰਦਾਇ ਦੇ ਸੰਤ ਮਹਾਪੁਰਖ ਪਹੁੰਚਣਗੇ। ਉਹਨਾਂ ਦੱਸਿਆਂ ਕਿ 15 ਅਕਤੂਬਰ ਦਿਨ ਵੀਰਵਾਰ ਨੂੰ ਅੰਮ੍ਰਿਤ ਸੰਚਾਰ ਹੋਵੇਗਾ ਜਿਸ ਵਿੱਚ ਸੰਗਤਾ ਨਾਮ ਲਿਖਵਾਕੇ ਗੁਰੂ ਦੀਆਂ ਦਾਤਾ ਪ੍ਰਪਾਤ ਕਰ ਸਕਦੀਆਂ ਹਨ। ਇਸ ਸਮੇਂ ਪ੍ਰਬੰਧਕਾਂ ਵੱਲੋਂ ਸੰਗਤਾ ਨੂੰ ਬੇਨਤੀ ਕੀਤੀ ਗਈ ਕਿ ਹਰ ਰੋਜ ਦੀਵਾਨਾ ਵਿੱਚ ਹਾਜਰੀਆਂ ਭਰ ਕੇ ਜੀਵਨ ਸਫਲਾ ਕਰੋ। ਇਸ ਸਮੇਂ ਮਾਸਟਰ ਸੁਖਦੇਵ ਸਿੰਘ, ਅਵਤਾਰ ਸਿੰਘ ਆੜਈਏ, ਸਤਿੰਦਰਪਾਲ ਸਿੰਘ, ਡਾ. ਬਲਵਿੰਦਰ ਸਿੰਘ, ਦਰਸ਼ਨ ਸਿੰਘ, ਰਵਿੰਦਰ ਸਿੰਘ ਬੰਟੀ, ਡਾ. ਅਵਤਾਰ ਸਿੰਘ ਦੇਵਗਨ, ਪਰਮਜੀਤ ਸਿੰਘ ਬਿੱਟੂ, ਚਮਕੌਰ ਸਿੰਘ ਰਣੀਆ, ਹਰਪ੍ਰੀਤ ਸਿੰਘ, ਭਗਵਾਨ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਸਿੰਘ ਟੈਨੀ ਅਮਨਜੀਤ ਸਿੰਘ ਗੋਲਡੀ, ਕਮਲਜੀਤ ਸਿੰਘ ਗਿੱਲ, ਜਸਪ੍ਰੀਤ ਸਿੰਘ, ਜਗਜੀਤ ਸਿੰਘ ਗਿੱਲ, ਕੁਲਵੰਤ ਸਿੰਘ, ਅਮਰਦੀਪ ਸਿੰਘ, ਬਲਵੰਤ ਸਿੰਘ ਕਲਸੀ, ਕਰਮਜੀਤ ਸਿੰਘ ਕਲੇਰ, ਗੁਰਪ੍ਰਤਾਪ ਸਿੰਘ, ਜਗਰਾਜ ਸਿੰਘ, ਜਸਵੀਰ ਸਿੰਘ ਡੀਐਸਪੀ, ਸੁਖਮੰਦਰ ਸਿੰਘ, ਗੁਰਜੀਤ ਸਿੰਘ ਦੁਨੇ ਕੇ, ਅਰਸ਼ਦੀਪ ਸਿੰਘ, ਰੂਪ ਸਿੰਘ ਆਾਰੇ ਵਾਲੇ, ਕੇਵਲ ਸਿੰਘ, ਸੋਨੂੰ ਲੋਹਗੜ੍ਹ, ਮਨਜੀਤ ਸਿੰਘ, ਆਦਿ ਹਾਜਰ ਸਨ।
ਖ਼ਬਰਾਂ
ਮੋਗਾ ਵਿਖੇ ਬੱਧਨੀ ਕਲਾਂ ਵਾਲੇ ਬਾਬਾ ਜੀ ਦੇ 41ਵੇਂ ਧਾਰਮਿਕ ਦੀਵਾਨ 12 ਅਕਤੂਬਰ ਤੋਂ
5 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



