ਬਟਾਲਾ,13 ਮਈ (ਜਸ਼ਨ ) ਨਗਰ ਨਿਗਮ ਚੋਣਾਂ ਦਾ ਐਲਾਨ ਹੋਇਆ ਹੈ ਅਤੇ ਵੱਖ ਵੱਖ ਪਾਰਟੀਆ ਵਲੋ ਉਮੀਦਵਾਰਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਵਿਚਾਲੇ ਇਕ ਗੁਪਤ ਸੂਚਨਾ ਤੇ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਵਲੋ ਬਟਾਲਾ ਸ਼ਹਿਰ ਚ ਇੱਕ ਗੋਦਾਮ 'ਚ ਰੇਡ ਕਰਕੇ ਕਰੀਬ 300 ਪੇਟੀਆ ( 3500 ਤੋ ਉੱਪਰ ਬੋਤਲਾ ) ਚੰਡੀਗੜ੍ਹ ਮਾਰਕਾ ਦੇਸੀ ਅਤੇ ਬੇਹੱਦ ਸਸਤੀ ਸ਼ਰਾਬ ਜ਼ਬਤ ਕੀਤੀ ਗਈ ।
ਅਬਕਾਰੀ ਵਿਭਾਗ ਅਤੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਟਾਲਾ ਦੇ ਇੰਡਸਟਰੀਅਲ ਏਰੀਆ ਚ ਇੱਕ ਵਡੇ ਗੋਦਾਮ ਚ ਸ਼ਰਾਬ ਦਿਆ ਪੇਟੀਆ ਸਟੋਰ ਕੀਤੀਆ ਹਨ ਉੱਥੇ ਹੀ ਜਦ ਵਿਭਾਗ ਵਲੋ ਛਾਪੇਮਾਰੀ ਕੀਤੀ ਤਾਂ ਉਸ ਗੋਦਾਮ ਦੇ ਮਾਲਕ ਨੇ ਓਹਨਾ ਨੂੰ ਦਸਿਆ ਕਿ ਪਿੰਡ ਘਸੀਟਪੁਰਾ ਦੇ ਰਹਿਣ ਵਾਲੇ ਕਿਸੇ ਵਿਅਕਤੀ ਨੇ ਉਹਨਾਂ ਕੋਲ ਥਾਂ ਕਰਾਇਆ ਤੇ ਲਈ ਸੀ ਅਤੇ ਇਹ ਕਿਹਾ ਸੀ ਕਿ ਉਹ ਕੋਲਡ ਡਰਿੰਕ ਲਾਹੌਰੀ ਜ਼ੀਰਾ ਰੱਖਣਾ ਹੈ ਲੇਕਿਨ ਉਸ ਦੇ ਉਲਟ ਇੱਥੇ ਸ਼ਰਾਬ ਦੀਆ ਪੇਟੀਆ ਸਨ। ਮੌਕੇ ਤੇ ਬਟਾਲਾ ਦੇ ਐੱਮਐੱਲਏ ਸ਼ੈਰੀ ਕਲਸੀ ਵੀ ਪਹੁਚੇ ਅਤੇ ਓਹਨਾ ਕਿਹਾ ਕਿ ਇੱਕ ਤਰਫ਼ ਬਟਾਲਾ 'ਚ ਨਗਰ ਨਿਗਮ ਚੋਣਾਂ ਦਾ ਐਲਾਨ ਹੈ ਅਤੇ ਰਾਜਨੀਤਿਕ ਪਾਰਟੀਆ ਦੇ ਉਮੀਦਵਾਰ ਆਪਣੀ ਤਿਆਰੀ 'ਚ ਜੁਟੇ ਹਨ ਉਧਰ ਇਹ ਸ਼ਰਾਬ ਦਾ ਜ਼ਖੀਰਾ ਮਿਲਣਾ ਇਹ ਸਾਫ਼ ਹੈ ਕਿ ਇਹ ਚੋਣਾਂ 'ਚ ਲੋਕਾਂ ਨੂੰ ਲਾਲਚ ਦੇਣ ਲਈ ਵਰਤੀ ਜਾਣੀ ਸੀ। ਉਹਨਾਂ ਅਪੀਲ ਕੀਤੀ ਕਿ ਇਹ ਜ਼ਹਿਰੀਲੀ ਸ਼ਰਾਬ ਤੋ ਬਚ ਕੇ ਰਹੋ। ਇਹ ਸ਼ਰਾਬ ਵਿਭਾਗ ਵਲੋ ਜਬਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
ਖ਼ਬਰਾਂ
"ਲਾਹੌਰੀ ਜ਼ੀਰਾ" ਆਖ ਕੇ ਕਿਰਾਏ ਤੇ ਲਏ ਗੋਦਾਮ ਚੋਂ 300 ਪੇਟੀ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ
* ਨਸ਼ਾ ਤਸਕਰੀ
15 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



