ਮੋਗਾ,3 ਜੁਲਾਈ (ਜਸ਼ਨ ) ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ
ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਵਿਦਿਆ, ਖੇਡਾਂ ਅਤੇ
ਸੱਭਿਆਚਾਰ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕਰਦਾ ਹੋਇਆ ਨਵੇਂ-ਨਵੇਂ ਕੀਰਤੀਮਾਨ ਸਥਾਪਿਤ ਕਰਦਾ
ਆ ਰਿਹਾ ਹੈ। ਇਸ ਲੜੀ ਤਹਿਤ ਸਕੂਲ ਵਿੱਚ ਵਿਗਿਆਨ ਵਿਸ਼ੇ ਨਾਲ ਸਬੰਧਤ ਕੈਂਪ ਟੈਸਟ ਸਾਲ 2025 ਦੋਰਾਨ
ਕਰਵਾਇਆ ਗਿਆ ਸੀ। ਇਸ ਟੈਸਟ ਵਿੱਚ ਸਕੂਲ ਵਿੱਚੋਂ 5ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਕੁੱਲ 113
ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਉਸ ਕੈਂਪ ਟੈਸਟ ਦੇ ਨਤੀਜਿਆਂ ਦੋਰਾਨ ਪਾਸ ਹੋਣ ਵਾਲੇ
ਵਿਦਿਆਰਥੀਆਂ ਨੂੰ ਅੱਜ ਸਵੇਰ ਦੀ ਸਭਾ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਵਾਇਸ
ਪ੍ਰਿੰਸੀਪਲ ਡਾ. ਨਿਧੀ ਬਰਾੜ ਜੀ ਦੁਆਰਾ ਸਰਟੀਫੀਕੇਟ ਵੰਡੇ ਗਏ। ਅੱਗੇ ਜਾਣਕਾਰੀ ਦਿੰਦਿਆਂ ਉਹਨਾਂ
ਕਿਹਾ ਕਿ ਇਸ ਟੈਸਟ ਵਿੱਚ ਟਾਪ ਕਰਨ ਵਾਲੇ ਗੁਰਸਹਿਜ ਸਿੰਘ, ਸਨੇਹਾ ਅਤੇ ਰਣਬੀਰ ਸਿੰਘ ਨੂੰ ਗੋਲਡ ਮੈਡਲ
ਮਿਲੇ। ਇਸ ਟੈਸਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ
ਵਿਦਿਆਰਥੀਆਂ ਨੂੰ ਸਾਇੰਸ ਅਤੇ ਟੈਕਨਾਲੋਜੀ ਨਾਲ ਜੋੜਣ ਅਤੇ ਉਹਨਾਂ ਦਾ ਮੁਲਾਂਕਣ ਕਰਨ ਲਈ ਇਹ
ਟੈਸਟ ਕਰਵਾਇਆ ਗਿਆ। ਗਿਆਨ ਅਤੇ ਜਾਗਰੁਕਤਾ ਮੈਪਿੰਗ ਪਲੇਟਫਾਰਮ (ਕੈਂਪ) ਵਿਦਿਆਰਥੀਆਂ
ਵਿੱਚ 21ਵੀਂ ਸਦੀ ਦੇ ਹੁਨਰ, ਜਾਗਰੂਕਤਾ ਅਤੇ ਵਿਗਿਆਨ, ਤਕਨਾਲੋਜੀ ਅਤੇ ਮਨੁੱਖਤਾ ਦੇ ਗਿਆਨ ਦਾ
ਮੁਲਾਂਕਣ ਕਰਨ ਲਈ ਇੱਕ ਅੰਤਰਰਾਸ਼ਟਰੀ ਬੁੱਧੀ ਈ-ਆਧਾਰਿਤ ਮੁਲਾਂਕਣ ਪਲੇਟਫਾਰਮ ਹੈ। ਜਿਹਨਾਂ
ਵਿਦਿਆਰਥੀਆਂ ਨੇ ਇਸ ਟੈਸਟ ਵਿੱਚ ਭਾਗ ਲਿਆ ਸੀ ਉਹਨਾਂ ਨੂੰ ਪੂਰੀ ਰਿਪੋਰਟ ਮੁਹੱਈਆ ਕਰਵਾਈ
ਗਈ ਕਿ ਉਹ ਕਿਸ ਵਿਸ਼ੇ ਵਿੱਚ ਵਦੀਆਂ ਕਾਰਗੁਜ਼ਾਰੀ ਕਰ ਰਹੇ ਹਨ ਤੇ ਕਿਸ ਵਿਸ਼ੇ ਵਿੱਚ ਉਹਨਾਂ ਨੂੰ ਹੋਰ
ਮੇਹਨਤ ਕਰਨ ਦੀ ਲੋੜ ਹੈ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਦੀ ਇਸ
ਕਾਮਯਾਬੀ ਉੱਪਰ ਉਹਨਾਂ ਮੁਬਾਰਕਬਾਦ ਦਿੰਦਿਆ ਕਿਹਾ ਕਿ ਬੀ. ਬੀ. ਐੱਸ. ਸੰਸਥਾ ਆਪਣੇ
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਹ ਸੰਸਥਾ ਹਰ ਖੇਤਰ ਵਿੱਚ ਚਾਹੇ ਉਹ
ਵਿਦਿਆ ਦਾ ਖੇਤਰ ਹੋਵੇ, ਚਾਹੇ ਖੇਡਾਂ ਦਾ, ਚਾਹੇ ਸੱਭਿਆਚਾਰ ਦਾ, ਆਪਣੇ ਵਿਦਿਆਰਥੀਆਂ ਨੂੰ
ਹਰ ਇੱਕ ਪਲੇਟਫਾਰਮ ਮੁਹੱਈਆ ਕਰਵਾਉਂਦੀ ਰਹਿੰਦੀ ਹੈ।
ਖ਼ਬਰਾਂ
ਕੈਂਪ ਟੈਸਟ ਟਾਪ ਕਰਨ ਵਾਲੇ 3 ਵਿਦਿਆਰਥੀਆਂ ਨੂੰ ਮਿਲੇ ਗੋਲਡ ਮੈਡਲ ਅਤੇ ਸਰਟੀਫਿਕੇਟ: ਪ੍ਰਿੰਸੀਪਲ
* ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਵਿਗਿਆਨ ਵਿਸ਼ੇ ਨਾਲ ਸਬੰਧਤ ਕੈਂਪ ਟੈਸਟ ਦੇ ਸਰਟੀਫਿਕੇਟ ਵੰਡੇ ਗਏ
3 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



