ਓਹਾਇਓ,15 ਮਈ(ਜਗਮੰਦਰ ਸਿੰਘ ਸਰਾਂ)ਅਮਰੀਕਾ ਦੇ ਓਹਾਇਓ ਵਿਚ ਇਕ ਛੋਟੇ ਜਹਾਜ਼ ਨੂੰ ਪੇਸ਼ ਆਏ ਹਾਦਸੇ ਕਾਰਨ ਇਸ 'ਚ ਸਵਾਰ 2 ਵਿਅਕਤੀ ਮਾਰੇ ਗਏ। ਸਟੇਟ ਹਾਈਵੇ ਪੈਟਰੋਲ ਮੁਤਾਬਿਕ ਇਹ ਹਾਦਸਾ ਰਹਾਇਸ਼ੀ ਖੇਤਰ 2200 ਸੇਂਟਰਬਰੀ ਸਰਕਲ 'ਚ ਵਾਪਰਿਆ ਤੇ ਜਹਾਜ਼ ਇਕ ਘਰ ਨਾਲ ਜਾ ਟਕਰਾਇਆ। ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਐਕਰੋਨ ਫਾਇਰ ਡਿਪਾਰਟਮੈਂਟ ਵਿਭਾਗ ਮੁਤਾਬਿਕ ਸ਼ਾਮ 4 ਵਜੇ ਦੇ ਕਰੀਬ ਹੋਏ ਹਾਦਸੇ ਤੋਂ ਬਾਅਦ ਘਰ ਦੇ ਅੰਦਰ ਕਿਸੇ ਦੇ ਵੀ ਜ਼ਖਮੀ ਹੋਣ ਦੀ ਤੁਰੰਤ ਰਿਪੋਰਟ ਨਹੀਂ ਹੈ। ਇਸ ਮੌਕੇ ਨੇੜਲੇ ਘਰਾਂ ਨੂੰ ਖਾਲੀ ਕਰਵਾਉਣਾ ਪਿਆ। ਇਸ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਫੋਨ ਕਰਕੇ ਘਰ ਉੱਪਰ ਸੰਘਣੇ ਕਾਲੇ ਧੂਏਂ ਦੇ ਗੁਬਾਰ ਬਾਰੇ ਦੱਸਿਆ। ਫੁਟੇਜ ਵਿਚ ਜਹਾਜ਼ ਖੁਦ ਦਿਖਾਈ ਨਹੀਂ ਦੇ ਰਿਹਾ ਸੀ, ਪਰ ਅੱਗ ਦੀਆਂ ਲਪਟਾਂ ਵੇਖੀਆਂ ਜਾ ਸਕਦੀਆਂ ਸਨ। ਹਾਦਸੇ ਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਹੋਣੀ ਅਜੇ ਬਾਕੀ ਹੈ।