ਗੁਰਦਾਸਪੁਰ,5 ਜੂਨ (ਜਸ਼ਨ)ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਉਪਰ ਅੱਜ ਸਵੇਰੇ ਮਾਂ ਵੈਸ਼ਨੋ ਦੇਵੀ ਤੋਂ ਵਾਪਸ ਪਰਤ ਰਿਹਾ ਇਕ ਟੈਂਪੂ ਟ੍ਰੈਵਲਰ ਬਟਾਲਾ ਨੇੜੇ ਉਧੋਵਾਲ ਅੱਡੇ ਉਪਰ ਹਾਦਸਾ ਗ੍ਰਸਤ ਹੋ ਗਿਆ। ਪੁਲਿਸ ਅਨੁਸਾਰ ਉਦੋਵਾਲ ਅੱਡੇ ਉਪਰ ਇਕ ਟਿਪਰ ਅਚਾਨਕ ਪੱਕੀ ਸਡ਼ਕ ਤੋਂ ਕੱਚੇ ਪਾਸੇ ਉਤਰ ਗਿਆ। ਜਿਸ ਦੌਰਾਨ ਪਿੱਛੇ ਆ ਰਹੇ ਟ੍ਰੈਵਲਾਰ ਟਿਪਰ ਦੇ ਪਿੱਛੇ ਜਾ ਟਕਰਾਈ। ਜਿਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 14 ਲੋਕ ਜਖਮੀ ਹੋ ਗਏ3 ਹਨ। ਜਿਨ੍ਹਾਂ ਨੂੰ ਬਟਾਲਾ ਹਸਪਤਾਲ ਲਿਜਾਇਆ ਗਿਆ ਪਰ ਉਸਦੇ ਬਾਅਦ ਜਖਮੀਆਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਸਾਰੇ ਜਖਮੀ ਮਾਨਸਾ ਸਾਈਡ ਦੇ ਦੱਸੇ ਜਾ ਰਹੇ ਹਨ।
ਸਰਦੂਲਗੜ੍ਹ ਵਿਚ ਅਚਾਨਕ ਉਦੋਂ ਅਫਸੋਸ ਦੀ ਲਹਿਰ ਫੈਲ ਗਈ,ਜਦੋਂ ਆਮ ਆਦਮੀ ਪਾਰਟੀ ਸਰਦੂਲਗੜ੍ਹ ਦੇ ਨੇਤਾ ਤੇ ਪੰਜਾਬ ਰਾਜ ਰੇਗੂਲੇਟਰੀ ਦੇ ਸਾਬਕਾ ਡਾਇਰੈਕਟਰ ਨੇਮ ਚੰਦ ਚੌਧਰੀ ਦੇ ਜੀਜਾ ਭੂਸ਼ਨ ਜੈਨ,ਭੈਣ ਬਿੱਲੋ ਰਾਣੀ ਦੀ ਇਕ ਸੜਕ ਹਾਦਸੇ ਚ ਪਠਾਨਕੋਟ ਲਾਗੇ ਮੌਤ ਹੋ ਗਈ।ਇਹ ਹਾਦਸਾ ਸ਼ੁੱਕਰਵਾਰ ਦੀ ਸਵੇਰ ਪੰਜ ਵਜੇ ਵਾਪਰਿਆ।ਨੇਮ ਚੰਦ ਚੌਧਰੀ ਦਾ ਪਰਿਵਾਰ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ। ਘਟਨਾ ਵਿਚ ਨੇਮ ਚੰਦ ਚੌਧਰੀ ਦੇ ਇਕ ਭਰਾ ਲਾਡੀ ਤੇ ਉਸਦਾ ਪਰਿਵਾਰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ, ਜਿੰਨਾਂ ਨੂੰ ਪਠਾਨਕੋਟ,ਬਟਾਲਾ, ਅੰਮ੍ਰਿਤਸਰ ਦੇ ਹਸਪਤਾਲਾਂ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਨੇਮ ਚੰਦ‌ ਚੌਧਰੀ ਦੇ 14 ਪਰਿਵਾਰਿਕ ਮੈਂਬਰ ਜ਼ਖ਼ਮੀ ਹੋਏ ਹਨ।