ਕੋਟ-ਈਸੇ-ਖਾਂ,22 ਜੁਲਾਈ (ਜਸ਼ਨ ) ਪੰਜਾਬ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ
ਵਿਖੇ ਐੱਨ.ਸੀ.ਸੀ ਲੜਕੇ ਅਤੇ ਲੜਕੀਆਂ ਦੇ ਯੂਨਿਟ ਚੱਲ ਰਹੇ ਹਨ।ਜਿੱਥੇ ਪੜ੍ਹਾਈ ਅਤੇ
ਖੇਡਾਂ ਦੇ ਨਾਲ ਨਾਲ ਸਮੇਂ –ਸਮੇਂ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ
ਕਰਵਾਈਆਂ ਜਾਂਦੀਆਂ ਹਨ। ਹਰ ਸਾਲ ਹੀ ਨਵੇ ਵਿਦਿਆਰਥੀਆਂ ਦੀ ਐੱਨ.ਸੀ.ਸੀ ਲਈ
ਇੰਨਰੋਲਮੈਂਟ ਕੀਤੀ ਜਾਂਦੀ ਹੈ। ਇਸ ਤਹਿਤ 13 ਪੰਜਾਬ ਲੜਕੇ ਬਟਾਲੀਅਨ ਫਿਰੋਜ਼ਪੁਰ
ਸੀ.ਓ ਸੀ.ਐੱਸ.ਚੰਦਰ ਸੇਖਰ ਸ਼ਰਮਾ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ
ਸੀਨੀ.ਸੰਕੈ.ਸਕੂਲ ਵਿੱਚ ਸੀਨੀਅਰ ਵਿੰਗ ਦੀ ਨਵੀਂ 2026-27 ਭਰਤੀ ਹੋਈ । ਇਸ ਮੌਕੇ
ਸਕੂਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ
ਸੰਧੂ ਵੀ ਸ਼ਾਮਲ ਸਨ ।ਪ੍ਰਿੰਸੀਪਲ ਨੇ ਕੈਡਿਟਸ ਨੂੰ ਐੱਨ.ਸੀ.ਸੀ ਦੇ ਰੂਲਜ਼ ਤੋਂ
ਜਾਗਰੂਕ ਕਰਾਇਆ ਅਤੇ ਐੱਨ.ਸੀ.ਸੀ ਦੇ ਫਾਇਦੇ ਅਤੇ ਇਸ ਦੀਆਂ ਗਤੀਵਿਧੀਆਂ
ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ । ਸਕੂਲ ਦੇ ਐੱਨ.ਸੀ.ਸੀ ਏ.ਐੱਨ.ਓ ਮਹੇਸ਼
ਕੁਮਾਰ ਦੀ ਮੌਜੂਦਗੀ ਵਿੱਚ ਹਵਾਲਦਾਰ ਗੁਰਦੀਪ ਸਿੰਘ ਅਤੇ ਪ੍ਰਦੀਪ ਸਿੰਘ ਨੇ
ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੀ ਇੰਟਰਵਿਊ ਉਪਰੰਤ 29 ਯੋਗ ਕੈਡਿਟਸ
ਐੱਨ.ਸੀ.ਸੀ ਸੀਨੀਅਰ ਵਿੰਗ ਲਈ ਚੁਣਿਆ । ਉਨ੍ਹਾਂ ਨੇ ਐੱਨ.ਸੀ.ਸੀ ਕੈਡਿਟਸ ਨੰੁੂ
ਜੀਵਨ ਵਿੱਚ ਦੇਸ਼ ਪ੍ਰਤੀ ਜ਼ਿੰਮੇਵਾਰੀ ਤੇ ਚੰਗੇ ਭਵਿੱਖ ਤੋਂ ਜਾਗਰੂਕ ਕਰਵਾਇਆ।
ਵਿਦਿਆਰਥੀਆਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਐੱਨ.ਸੀ.ਸੀ ਦਾ ਹਿੱਸਾ ਬਣ ਕੇ ਦੇਸ਼ ਸੇਵਾ ਲਈ ਪਹਿਲਾ ਕਦਮ ਪੁੱਟ ਰਹੇ ਨੇ ।