ਮੋਗਾ,16 ਜੁਲਾਈ (ਲਛਮਣਜੀਤ ਸਿੰਘ ਪੁਰਬਾ): 'ਇਲੈਕਟਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ' ਦੀ ਜੁਲਾਈ ਮਹੀਨੇ ਦੀ ਅਹਿਮ ਮੀਟਿੰਗ ਮੋਗਾ ਦੇ ਚੋਖਾ ਅੰਪਾਇਰ ਵਿਖੇ ਸਫ਼ਲਤਾਪੂਰਵਕ ਹੋਈ। ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਲਗਭਗ 120 ਤੋਂ ਵੱਧ ਡਾਕਟਰਾਂ ਨੇ ਸ਼ਮੂਲੀਅਤ ਕੀਤੀ ਅਤੇ ਚਿਕਿਤਸਾ ਖੇਤਰ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ। ਮੀਟਿੰਗ ਦੀ ਸੁਰੂਆਤ ਡਾ ਜਗਜੀਤ ਸਿੰਘ ਗਿੱਲ ਦੁਆਰਾ ਕੀਤੀ ਗਈ ਉਹਨਾਂ ਐਸੋਸੀਏਸ਼ਨ ਦੀਆਂ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ।
ਮੀਟਿੰਗ ਦੌਰਾਨ ਵੱਖ-ਵੱਖ ਮਾਹਿਰ ਡਾਕਟਰਾਂ ਨੇ ਇਲੈਕਟਰੋਹੋਮਿਓਪੈਥੀ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ:
ਡਾ. ਜਗਤਾਰ ਸਿੰਘ ਸੇਖੋ (ਮੋਗਾ): ਸਾਹ ਚੜ੍ਹਨਾ ਦੇ ਕਾਰਨ ਅਤੇ ਇਲਾਜ ਬਾਰੇ ਚਾਨਣਾ ਪਾਇਆ।
ਡਾ. ਪ੍ਰਮਿੰਦਰ ਪਾਠਕ: ਦਵਾਈਆਂ ਦੀ ਬਾਹਰੀ ਵਰਤੋਂ (External Application) ਦੇ ਵਿਗਿਆਨਕ ਤਰੀਕਿਆਂ ਬਾਰੇ ਵਿਸਥਾਰ ਵਿੱਚ ਦੱਸਿਆ।
ਡਾ. ਸੰਤੋਖ ਸਿੰਘ ਜੋਸਨ ਦੁਆਰਾ ਫੈਟੀ ਲਿਵਰ ਦੇ ਕਾਰਨ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ।
ਡਾ. ਅਵਤਾਰ ਸਿੰਘ ਦੇਵਗਨ (ਮੋਗਾ): ਲਿਵਰ ਦੇ ਟੈਸਟ ਰਿਪੋਰਟ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ. ਅੰਮ੍ਰਿਤਪਾਲ ਸਿੰਘ ਗੋਨਿਆਨਾ: ਵਿਟਾਮਿਨ ਬੀ ਸਰੀਰ ਨੂੰ ਜਰੂਰਤਾ ਅਤੇ ਇਸਦੀ ਖੋਜ ਬਾਰੇ ਚਾਨਣਾ ਪਾਇਆ।
ਡਾ. ਜਗਪ੍ਰੀਤ ਸਿੰਘ ਖੋਖਰ ਨੇ ਪੇਟ ਪ੍ਰਣਾਲੀ ਦੇ ਅੰਗਾ ਸਬੰਧੀ ਜਾਣਕਾਰੀ ਦਿੱਤੀ

ਇਸ ਸਮੇਂ ਮੀਟਿੰਗ ਵਿੱਚ ਡਾਕਟਰਾਂ ਨੇ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ ਜਿਸ ਵਿੱਚ ਡਾ ਸੁਰਿੰਦਰ ਅਰੋੜਾ ਨੇ ਗੰਜਾਪਣ, ਡਾ ਐਸ ਕੇ ਕਟਾਰੀਆ ਨੇ ਚਮੜੀ ਦੀ ਐਲਰਜੀ, ਡਾ. ਕਿਸ਼ੋਰ ਚੰਦ ਨੇ ਦਿਲ ਦੇ ਰੋਗ, ਡਾ. ਸਹਿਯਾਦ ਨੇ ਫੈਟੀ ਲਿਵਰ ਦੇ ਲਈ ਸਹੀ ਡਾਈਟ, ਡਾ ਰਾਜੇਸ਼ ਸਿਰਸਾ ਪੇਟ ਦੀਆਂ ਬਿਮਾਰੀਆਂ, ਡਾ ਮਨਦੀਪ ਸਿੰਘ ਬਾਝਪਣ ਦੇ ਇਲਾਜ ਸਬੰਧੀ ਆਪਣੇ ਸਫ਼ਲ ਤਜਰਬੇ ਸਾਂਝੇ ਕੀਤੇ।
ਡਾ. ਸ਼ਿੰਦਰ ਸਿੰਘ ਕਲੇਰ, ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਸ਼ਮਸ਼ੇਰ ਸਿੰਘ ਸਿੱਧੂ, ਡਾ. ਸੁਰੇਸ਼ ਸ਼ਰਮਾ, ਡਾ. ਰੋਬਿਨ ਅਰੋੜਾ, ਡਾ. ਜਗਮੋਹਨ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਵਰਿੰਦਰ ਸਿੰਘ, ਡਾ. ਅਰਚਨਾ ਸ਼ਰਮਾ, ਡਾ. ਗਗਨਪ੍ਰੀਤ ਕੌਰ, ਡਾ. ਵੀਰਪਾਲ ਕੌਰ, ਡਾ. ਸੁਮਨ ਰਾਏ, ਡਾ. ਵਰਿੰਦਰਜੀਤ ਕੌਰ, ਡਾ. ਤਰਲੋਕ ਸਿੰਘ, ਡਾ. ਅਵਤਾਰ ਸਿੰਘ, ਡਾ. ਨਿੰਦਰ ਸਿੰਘ, ਡਾ. ਹਰਚਰਨਪ੍ਰੀਤ ਸਿੰਘ, ਡਾ. ਪ੍ਰਦੀਪ ਸਿੰਘ, ਡਾ. ਪਰਮਪਾਲ ਸੰਧੂ, ਡਾ. ਕ੍ਰਿਸ਼ਨ ਸਿੰਘ, ਡਾ. ਬਲਜੀਤ ਸਿੰਘ, ਡਾ. ਜਸਪਾਲ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਰਾਜਵੀਰ ਸ਼ਰਮਾ, ਡਾ. ਹਰੀ ਕ੍ਰਿਸ਼ਨ, ਡਾ. ਮੁਕੇਸ਼ ਕੁਮਾਰ, ਡਾ. ਸੁਰਿੰਦਰ ਅਰੋੜਾ, ਡਾ. ਦਵਿੰਦਰ ਖੁਰਾਣਾ, ਡਾ. ਤਜਿੰਦਰ ਪਾਲ ਸ਼ਰਮਾ, ਡਾ. ਸ਼ਿਵਮ ਸ਼ਰਮਾ, ਡਾ. ਅਜੇ ਕੁਮਾਰ, ਡਾ. ਵੀਕੇ ਚੌਧਰੀ, ਡਾ. ਜਸਵੀਰ ਸਿੰਘ, ਡਾ. ਸੁਰਜੀਤ ਸਿੰਘ, ਡਾ. ਰਣਜੀਤ ਸਿੰਘ, ਡਾ. ਸੁਖਵਿੰਦਰ ਸਿੰਘ, ਡਾ. ਗੁਰਦੇਵ ਸਿੰਘ ਆਦਿ ਹਾਜਰ ਸਨ
ਅੰਤ ਪ੍ਰਧਾਨ ਡਾ ਸੰਤੋਖ ਸਿੰਘ ਜੋਸਨ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ।





