ਮੋਗਾ, 6 ਸਤੰਬਰ (ਲਛਮਣਜੀਤ ਸਿੰਘ ਪੁਰਬਾ): "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ, ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਜਨਵਰੀ 2016 ਤੋ ਬਾਅਦ ਰਿਟਾਇਰ ਹੋਏ ਮੁਲਾਜ਼ਮਾ ਦਾ ਬਕਾਇਆ ਜੋ 1 ਜਨਵਰੀ 2016 ਤੋ 30 ਜੂਨ 2021 ਤੱਕ ਦਾ ਰਿਟਾਇਰਡ ਮੁਲਾਜ਼ਮਾ ਨੂੰ ਅਪ੍ਰੈਲ ਦੀ ਪੈਨਸ਼ਨ ਤੋ ਲੈ ਕੇ ਹੁਣ ਤੱਕ, ਲਗਾਤਾਰ ਹਰ ਮਹੀਨੇ ਦੀ ਪੈਨਸ਼ਨ ਨਾਲ ਮਿਲਣਾ ਸੀ, ਨਹੀ ਮਿਲਿਆ। ਉਹ ਜਿਲ੍ਹੇ ਦੇ ਤਹਿਸੀਲਦਾਰਾ ਵੱਲੋ ਅਜੇ ਤੱਕ ਬਣਾਕੇ ਭੇਜਿਆ ਹੀ ਨਹੀ ਗਿਆ। ਇਸ ਸਬੰਧੀ ਪਹਿਲਾ ਹੀ 17 ਅਗਸਤ ਨੂੰ ਪ੍ਰੈੱਸ ਨੋਟ ਜਾਰੀ ਕਰਕੇ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਸੀ। ਜੇ ਅਗਸਤ ਦੀ ਪੈਨਸ਼ਨ ਨਾਲ ਬਕਾਇਆ ਅਕਾਊਂਟਾ ਵਿੱਚ ਨਹੀਂ ਪੈਂਦਾ ਤਾ ਤਹਿਸੀਲਦਾਰਾ ਬਰਖਿਲਾਫ ਮੀਟਿੰਗ ਦੌਰਾਨ ਧਰਨੇ ਦਾ ਐਲਾਨ ਕੀਤਾ ਜਾਵੇਗਾ। ਪਰ ਅੱਜ ਦੀ ਮੀਟਿੰਗ ਦੌਰਾਨ ਸਾਥੀਆ ਦੀ ਰਾਇ ਸੀ ਕਿ ਇਕ ਵਾਰ ਦੁਬਾਰਾ 10 ਦਿਨ ਦਾ ਲਿਖਤੀ ਨੋਟਿਸ ਭੇਜਿਆ ਜਾਵੇ ਜੇ ਫੇਰ ਵੀ ਬਿੱਲ ਤਿਆਰ ਕਰਕੇ ਖਜ਼ਾਨਾ ਨਹੀ ਭੇਜੇ ਜਾਂਦੇ ਤਾ ਰੋਸ ਧਰਨਾ ਦਿੱਤਾ ਜਾਵੇ। ਮੈਂਬਰਾ ਦੀ ਰਾਇ ਨੂੰ ਮੁੱਖ ਰੱਖਦੇ ਹੋਏ 16 ਸਤੰਬਰ ਤੱਕ ਦਾ ਨੋਟਿਸ ਤਹਿਸੀਲਦਾਰਾ ਨੂੰ ਜਾਰੀ ਕੀਤਾ ਗਿਆ। ਜੇ ਸਬੰਧਤ ਅਧਿਕਾਰੀਆ ਨੇ ਬਿੱਲ ਬਣਾਉਣ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਆਪਣੀ ਢੀਠਤਾਈ ਨੂੰ ਬਰਕਰਾਰ ਰੱਖਿਆ ਤਾ ਜਬਰਦਸਤ ਰੋਸ ਧਰਨਾ ਦਿੱਤਾ ਜਾਵੇਗਾ। ਧਰਨੇ ਦੌਰਾਨ ਉੱਚ ਅਧਿਕਾਰੀਆ ਦੇ ਕੰਮਕਾਜ਼ ਕਰਨ ਦੇ ਤਰੀਕਿਆ, ਡਿਪਟੀ ਕਮਿਸ਼ਨਰ ਦਫਤਰ ਵਿੱਚ ਨੀਚੇ ਤੋ ਉਪਰ ਤੱਕ ਫੈਲੇ ਭਰਿਸ਼ਟਾਚਾਰ ਤੋ ਪਰਦੇ ਚੁੱਕੇ ਜਾਂਣਗੇ। ਸਾਰੇ ਅਧਿਕਾਰੀਆ ਦੇ ਨਿਕਾਬ ਲਾਹ ਕੇ ਉਨ੍ਹਾ ਨੂੰ ਕੁਰੱਪਸ਼ਨ'ਚ ਨੰਗਾ ਕੀਤਾ ਜਾਵੇਗਾ। ਅਸੀ ਖੁਦ ਪੈਂਤੀ ਛੱਤੀ ਸਾਲ ਇੰਨਾ ਵਿੱਚ ਵਿਚਰੇ ਹਾ ਤੇ ਰਗ ਰਗ ਤੋ ਜਾਣੂੰ ਹਾਂ।
ਅੱਜ ਦੀ ਮੀਟਿੰਗ ਦੌਰਾਨ ਐਸੋਸੀਏਸ਼ਨ ਵਿਰੋਧੀ ਗਤੀਵਿਧੀਆ ਕਾਰਨ ਬਲਵਿੰਦਰ ਸਿੰਘ ਪੁਰਬਾ ਕਾਨੂੰਨਗੋ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਤੇ 15 ਸਤੰਬਰ ਤੱਕ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ। ਇਸੇ ਤਰ੍ਹਾ ਪਿਛਲੀ ਮੀਟਿੰਗ ਦੌਰਾਨ ਤੇ ਲਗਾਤਾਰ ਗੈਰਹਾਜ਼ਰ ਰਹਿਣ ਵਾਲੇ ਸਰਜੀਤ ਸਿੰਘ ਕਾਨੂੰਨਗੋ, ਰਵੀ ਕੁਮਾਰ ਕਾਨੂੰਨਗੋ, ਬਲਦੇਵ ਸਿੰਘ ਨਾਇਬ ਤਹਿਸੀਲਦਾਰ, ਹਰਨੇਕ ਸਿੰਘ, ਲਖਵਿੰਦਰ ਸਿੰਘ, ਮੱਖਣ ਸਿੰਘ, ਬਲਦੇਵ ਕੁਮਾਰ ਤੇ ਜਰਨੈਲ ਸਿੰਘ ਸਾਰੇ ਪਟਵਾਰੀਆ ਨੂੰ ਐਸੋਸੀਏਸ਼ਨ ਦੀ ਮੁੱਢਲੀ ਮੈਂਬਰਸ਼ਿਪ ਤੋ ਖਾਰਿਜ ਕੀਤਾ ਗਿਆ।ਐਸੋਸੀਏਸ਼ਨ ਮੈਂਬਰ ਜਸਵੰਤ ਸਿੰਘ ਸੂਬੇਦਾਰ ਨੇ ਨਿੱਜੀ ਤੋਰ ਤੇ ਜੁਮੇਂਵਾਰੀ ਲੈ ਕੇ ਦਸ ਦਿਨਾ ਵਿੱਚ ਤਹਿਸੀਲਦਾਰ ਮੋਗਾ ਤੋ ਬਕਾਇਆ ਦੇ ਕੰਮ ਕਰਵਾਉਣ ਦਾ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਹੈ।
ਅੱਜ ਦੀ ਮੀਟਿੰਗ ਦੌਰਾਨ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ, ਲਖਵੀਰ ਸਿੰਘ ਸਹਾਇਕ ਸਕੱਤਰ, ਗੁਰਮੇਲ ਸਿੰਘ ਖਜ਼ਾਨਚੀ, ਸੁਖਦੇਵ ਸਿੰਘ ਖੋਸਾ ਸਹਾਇਕ ਖਜ਼ਾਨਚੀ, ਰਤਨ ਸਿੰਘ ਗਿੱਲ ਤੇ ਗੁਰਦੋਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ, ਜਸਵੰਤ ਸਿੰਘ, ਕਮਲੇਸ਼ ਕੁਮਾਰ ਤੇ ਮੱਘਰ ਸਿੰਘ ਚਹਿਲ ਮੀਤ ਪ੍ਰਧਾਨ, ਚੰਦ ਸਿੰਘ ਦਫ਼ਤਰ ਸਕੱਤਰ, ਮੱਖਣਜੀਤ ਤੇ ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ, ਨਾਇਬ ਸਿੰਘ ਪ੍ਰਚਾਰ ਸਕੱਤਰ, ਚਮਕੌਰ ਸਿੰਘ ਸੰਗਠਨ ਸਕੱਤਰ, ਕੇਵਲ ਸਿੰਘ ਪ੍ਰੈੱਸ ਸਕੱਤਰ, ਚਮਕੌਰ ਸਿੰਘ ਅਡੀਟਰ, ਗੁਰਚਰਨ ਸਿੰਘ ਛਾਬੜਾ, ਗੁਰਮੇਲ ਸਿੰਘ ਰਖਾਲਾ, ਬਲਵਿੰਦਰ ਸਿੰਘ ਖੋਸਾ, ਰਸ਼ਪਾਲ ਸਿੰਘ ਕਪੂਰੇ, ਬਲਜੀਤ ਸਿੰਘ, ਸੁਖਦੇਵ ਸਿੰਘ ਸਮਾਲਸਰ, ਠਾਣਾ ਸਿੰਘ, ਦਰਸ਼ਨ ਸਿੰਘ ਬਰਾੜ, ਮੋਹਣ ਸਿੰਘ, ਕੁਲਵੰਤ ਸਿੰਘ ਕੁੱਸਾ, ਸੰਤੋਖ ਸਿੰਘ, ਨਾਇਬ ਸਿੰਘ, ਜਸਵੰਤ ਸਿੰਘ ਸੂਬੇਦਾਰ, ਠਾਣਾ ਸਿੰਘ, ਬਲਦੇਵ ਸਿੰਘ ਸਮਾਲਸਰ, ਪ੍ਰੀਤਮ ਸਿੰਘ ਘੋਲੀਆ, ਬਲਵੰਤ ਸਿੰਘ ਭਲੂਰ, ਬਲਦੇਵ ਸਿੰਘ ਸੰਧੂ, ਸਵਰਨ ਸਿੰਘ ਬਰਾੜ, ਮੰਗਲ ਪ੍ਰਕਾਸ਼, ਗੁਰਚਰਨ ਸਿੰਘ ਢਿਪਾਲੀ, ਸਾਰੇ ਪਟਵਾਰੀ ਗੁਰਪ੍ਰੀਤ ਸਿੰਘ, ਹਰੀਕ੍ਰਿਸ਼ਨ ਸਿੰਘ ਐਸ ਕੇ, ਮਲਕੀਤ ਸਿੰਘ, ਰਾਮ ਰੱਖਾ ਸਿੰਘ, ਮੁਲਖਰਾਜ, ਗੁਰਮੀਤ ਸਿੰਘ ਘੋਲੀਆ, ਗੁਰਨਾਮ ਸਿੰਘ ਸਾਰੇ ਕਾਨੂੰਨਗੋ ਤੇ ਤਜਿੰਦਰ ਸਿੰਘ ਖਹਿਰਾ ਸੀਨੀਅਰ ਅਸਿਸਟੈਂਟ ਤੇ ਦਲਜੀਤ ਸਿੰਘ ਬਰਾੜ ਰਿਟਾਇਰਡ ਡੀ ਸੀ ਦਫ਼ਤਰ ਸ਼ਾਮਲ ਹੋਏ।